ਯੁਗ ਬੀਤ ਗਏ ਨੇ
ਮੈਨੂੰ ਲੜਦਿਆਂ ਭਿੜਦਿਆਂ
ਲੜਾਈ ਅਜੇ ਨਹੀਂ ਮੁੱਕੀ
ਯੁਗ ਬੀਤ ਗਏ ਨੇ
ਮੈਨੂੰ ਪੈਂਡਾ ਗਾਹੁੰਦਿਆਂ
ਸਫ਼ਰ ਅਜੇ ਨਹੀਂ ਮੁੱਕਿਆ
ਯੁਗ ਬੀਤ ਗਏ ਨੇ
ਤੇਰੀ ਥਹੁ ’ਚ ਭਟਕਦਿਆਂ
ਤਲਾਸ਼ ਅਜੇ ਨਹੀਂ ਮੁੱਕੀ
ਯੁਗ ਬੀਤ ਗਏ ਨੇ
ਜਕੋ-ਤਕੀ ’ਚ ਜੀਂਦਿਆਂ
ਦਵੰਦ ਅਜੇ ਨਹੀਂ ਮੁੱਕਿਆ
ਉਹ ਭਲਕ ਕਦੋਂ ਕੁ ਆਏਗੀ
ਕਾਲੀ ਬੋਲੀ ਰਾਤ ਮੁੱਕੇਗੀ
ਸੁਨਹਿਰੀ ਸਵੇਰ ਮੁਸਕਰਾਏਗੀ
ਯੁਗ ਬੀਤ ਗਏ ਨੇ
ਉਡੀਕ ’ਚ ਜੀਂਦਿਆਂ
ਆਸ ਅਜੇ ਨਹੀਂ ਮੁੱਕੀ - ਜਗਮੋਹਨ ਸਿੰਘ
Translation in English by the poet himself
Fighting
I have been
Throughout the ages
Battle is yet not over
Walking
I have been
Throughout the ages
Journey is yet not over
Wandering
I have been
Throughout the ages
In pursuit of Truth
Quest is yet not over.
Vacillating
I have been
Throughout the ages
Indecision is yet not over
When will the joyous moment come
When the night of gloom and doom disappears
And the golden dawn of peace and prosperity appears
Living in wait
I have been
Throughout the ages
Hope is yet not ever. - Jagmohan Singh
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
No comments:
Post a Comment