Popular posts on all time redership basis

Friday, 11 November 2011

ਸਾਰਥਕ ਹੋਂਦ - ਜਗਮੋਹਨ ਸਿੰਘ

ਪੌਦਾ ਸੀ
ਇਕ ਨਿੱਕਾ ਜਿਹਾ
ਲਗਦਾ ਸੀ ਜਿਸਨੂੰ
ਨਹੀਂ ਬਚਣਾ ਉਸਨੇ

ਕੁਦਰਤ ਦੀ ਨਿਹਮਤ ਹੀ ਸਮਝੋ
ਵੱਡਾ ਰੁੱਖ ਹੈ ਅੱਜ ਉਹ
ਮੋਟੇ ਤਣੇ ਵਾਲਾ
ਟਾਹਣੀਆਂ, ਪੱਤਿਆਂ,
ਫੁੱਲਾਂ, ਫਲਾਂ ਨਾਲ ਭਰਪੂਰ
ਕਈ ਪਤਝਣਾਂ ਜ਼ਿੰਦਗੀ ਦੀਆਂ
ਹੰਢਾਈਆਂ ਨੇ ਉਸਨੇ
ਹੁਨਾਲੇ ਸਿਆਲੇ ਝਲੇ ਨੇ
ਕਈ ਹਨੇਰੀਆਂ ਝੱਖੜਾਂ ’ਚ
ਅਡੋਲ ਰਿਹਾ ਹੈ ਉਹ

ਪੁੱਛਿਆ ਇਕ ਦਿਨ ਉਸਨੇ
ਇਕ ਦਾਨਿਸ਼ਵਰ ਨੂੰ
"ਕੀ ਹੁੰਦੀ ਹੈ ਸਾਰਥਕ ਹੋਂਦ" ?
ਦਾਨਿਸ਼ਵਰ ਮੁਸਕਰਾਇਆ ਤੇ ਬੋਲਿਆ:
"ਸਾਰਥਕ ਏ ਤੇਰਾ ਪਾਸਾਰ
ਤੇਰਾ ਵਿਸਥਾਰ
ਤੇ ਤੇਰੀ ਗੁਣਾਂ ਵੀ"
ਰੁੱਖ ਹੋ ਗਿਆ ਖੁਸ਼
ਤੇ ਲਗਿਆ ਝੂਮਣ
ਕੱਟਿਆ ਗਿਆ ਉਹ
ਅਗਲੇ ਦਿਨ ਹੀ
ਕੋਈ ਦੁਖ ਨਹੀਂ ਸੀ ਉਸਨੂੰ
ਕਟੇ ਜਾਣ ਦਾ

No comments:

Post a Comment