Popular posts on all time redership basis

Sunday, 6 November 2011

ਬੋਲ ਬੰਦੇ ਬੋਲ - ਜਗਮੋਹਨ ਸਿੰਘ

ਚੁੱਪ-ਗੜੁੱਪ
ਕੁਝ ਬੋਲ
ਮਨ ਦੇ ਕਪਾਟ ਖੋਲ
ਸੁਆਲ ਉਪਜਣ ਦੇ
ਜੁਆਬ ਟੋਲ
ਬਾਹਰ ਢੂੰਡ
ਅੰਦਰ ਫਰੋਲ
ਜੀਵਨ ਦਾ ਰਹੱਸ ਸਮਝ

ਬੰਦੇ, ਛਡ ਉਧੇੜ ਬੁਣ
ਖੋਲ ਚੋਂ ਬਾਹਰ ਆ
ਸਭ ਕੁਝ ਵੇਖ
ਸਭ ਕੁਝ ਸੁਣ
ਕਿੰਤੂ-ਪਰੰਤੂ ਕਰ
ਪ੍ਰਤੀਕਰਮ ਜਤਾ
ਅਭਵਿਅਕਤੀ ਦੇ
ਆਪਾ ਪ੍ਰਗਟਾਅ
ਐਹਦੇ ਨਾਲ ਓਹਦੇ ਨਾਲ
ਸੰਵਾਦ ਰਚਾ
ਹੋਂਦ ਦੇ ਅਰਥ ਢੂੰਡ

ਬੋਲ ਬੰਦੇ ਬੋਲ
ਜ਼ਿੰਦਗੀ ਦੀ ਕਿਤਾਬ ਖੋਲ੍ਹ
ਨਜ਼ਮ ਪੜ੍ਹ ਗੀਤ ਗਾ
ਖ਼ੁਦ ਦੇ ਵਿਚ
ਵਿਸ਼ਵਾਸ਼ ਜਗਾ
ਲਕੀਰ ਛੱਡ ਪਿਰਤਾਂ ਪਾ
ਜ਼ਿੰਦਗੀ ਹੈ ਚਾਰ ਦਿਨ
ਸਿਰ ਉੱਚਾ ਕਰ ਕੇ ਜੀ

.............................. - ਜਗਮੋਹਨ ਸਿੰਘ

No comments:

Post a Comment