Popular posts on all time redership basis

Friday, 28 October 2011

ਮੁਬਾਰਕ ਹੱਥ - ਜਗਮੋਹਨ ਸਿੰਘ

ਮੁਬਾਰਕ ਨੇ ਸਭ ਤੋਂ ਵੱਧ
ਖ਼ਲਕ ਦੀ ਸੇਵਾ ’ਚ ਜੁੜੇ
ਦੀਵਾਨਿਆਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਜ਼ੁਲਮ ਖ਼ਿਲਾਫ਼ ਜੂਝਣ ਵਾਲੇ
ਪ੍ਰਵਾਨਿਆਂ ਦੇ ਹੱਥ

ਮੁਬਾਰਕ ਨੇ ਸੱਭ ਤੋਂ ਵੱਧ
ਖਰ੍ਹਵੇ, ਅੱਟਣਾਂ ਭਰੇ,
ਕਾਮਿਆਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਦੀਨ-ਦੁਖੀਆਂ ਦੀ
ਦਵਾ ਦਾਰੂ ’ਚ ਰੁੱਝੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਇਲਮ ਦੇ
ਪਾਸਾਰ ’ਚ ਲੁੱਝੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਸ਼ਿਲਪੀਆਂ ਹੁਨਰਮੰਦਾਂ
ਨਿਰਮਾਣਕਾਰਾਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਸੁਪਨਸਾਜ਼ਾਂ ਕਲਮਜ਼ਾਰਾਂ
ਕਲਾਕਾਰਾਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਸਾਇੰਸਦਾਨਾਂ ਸੋਚਵਾਨਾਂ
ਮਿਹਰਬਾਨਾਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਫੌਜੀਆਂ ਜਵਾਨਾਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਕਿਰਤ ਕਰਦਿਆਂ ਨਾਮ ਜਪਦਿਆਂ
ਵੰਡ ਛਕਦਿਆਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਮੈਲਾ ਢੋਂਦੀ
ਭੰਗਣ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਕੂੜੇ ਦੇ ਢੇਰ ’ਚੋਂ
ਜੀਣ ਦਾ ਹੱਜ
ਲੱਭਣ ਵਾਲਿਆਂ ਦੇ ਹੱਥ

ਮੁਬਾਰਕ ਨੇ ਸਭ ਤੋਂ ਵੱਧ
ਹਰ ਤ੍ਹਰਾਂ ਦੇ
ਉਦਮੀਆਂ ਦੇ ਹੱਥ

1 comment:

  1. ਵਧੀਆ ਕਵਿਤਾ ਹੈ, ਬਹੁਤ ਪਸੰਦ ਆਈ

    ReplyDelete