Popular posts on all time redership basis

Saturday, 1 October 2011

ਕਲਾਮ - ਸ਼ਾਹ ਹੁਸੈਨ (ਰਾਗ ਆਸਾ)

ਸਾਂਈਂ ਜਿਨਾਂਦੜੇ ਵੱਲ
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ I ੧ I ਰਹਾਉ I
ਸੇਈ ਭਲੀਆਂ ਜੋ ਰਬੁ ਵਲ ਆਈਆਂ
ਜਿਨ੍ਹਾਂ ਨੂੰ ਇਸ਼ਕ ਚਰੋਕਾ, ਵੇ ਲੋਕਾ I ੨ I
ਇਸ਼ਕੇ ਦੀ ਸਿਰ ਖਾਰੀ ਚਾਈਆਂ
ਦਰ ਦਰ ਦੇਨੀਆਂ ਹੋਕਾ ਵੇ ਲੋਕਾ I ੩ I
ਕਹੈ ਹੁਸੈਨ ਫ਼ਕੀਰ ਸਾਂਈਂ ਦਾ
ਲੱਧਾ ਹੀ ਪ੍ਰੇਮ ਝਰੋਖਾ, ਵੇ ਲੋਕਾ I ੪ I
ਸਾਂਈਂ ਜਿਨਾਂਦੜੇ ਵੱਲ
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ
ਹੋ ਮੈਂ ਵਾਰੀ
ਗ਼ਮ ਕੈਂਦਾ, ਵੇ ਲੋਕਾ I ੫ I

No comments:

Post a Comment