Popular posts on all time redership basis

Tuesday, 13 September 2011

ਦ੍ਰਿਸ਼ਟੀਕੋਣ - ਜਗਮੋਹਨ ਸਿੰਘ

ਨਾ ਆਦਿ ਹੈ ਨਾ ਅੰਤ ਹੈ
ਸਿਰਫ ਇਕ ਨਿਰੰਤਰਤਾ ਹੈ
ਜੋ ਰੂਪ ਪਰਿਵਰਤਿਤ ਹੁੰਦੀ ਹੈ

ਨਾ ਹਾਰ ਹੈ ਨਾ ਜਿੱਤ ਹੈ
ਸਿਰਫ ਇਕ ਯੁੱਧ ਹੈ
ਜੋ ਆਦਿ ਕਾਲ ਤੋਂ
ਨਿਰੰਤਰ ਜਾਰੀ ਹੈ

ਨਾ ਦੁੱਖ ਹੈ ਨਾ ਸੁੱਖ ਹੈ
ਸਿਰਫ ਇਕ ਭਰਮ ਹੈ
ਜੋ ਛਿਣ ਭਿੰਗਰ ਹੈ
ਅੱਜ ਹੈ ਕੱਲ੍ਹ ਨਹੀਂ

ਨਾ ਦੋਸਤ ਹੈ ਨਾ ਦੁਸ਼ਮਣ ਹੈ
ਸਿਰਫ ਇਕ ਹਿਤ ਹੈ
ਜੋ ਰਿਸ਼ਤਿਆਂ ਨੂੰ
ਜੋੜਦਾ ਤੋੜਦਾ ਹੈ

ਨਾ ਵਫ਼ਾ ਹੈ ਨਾ ਜਫ਼ਾ ਹੈ
ਸਿਰਫ ਇਕ ਅਹਿਸਾਸ ਹੈ
ਜੋ ਆਹਤ ਹੁੰਦਾ ਹੈ
ਕਦੇ ਤੇਰੇ ਕਰਕੇ ਕਦੇ ਮੇਰੇ ਕਰਕੇ

ਨਾ ਕੁਝ ਠੀਕ ਹੈ ਨਾ ਗਲਤ ਹੈ
ਸਿਰਫ ਇਕ ਦ੍ਰਿਸ਼ਟੀਕੋਣ ਹੈ
ਜੋ ਸਮੇਂ ਨਾਲ ਬਦਲਦਾ ਹੈ
ਤੇਰਾ ਤੇਰਾ ਹੈ ਮੇਰਾ ਮੇਰਾ ਹੈ

ਨਾ ਭੂਤ ਹੈ ਨਾ ਭਵਿਖ ਹੈ
ਇਹੋ ਇਕ ਛਿਣ ਹੈ
ਜੋ ਜੀਣ ਯੋਗ ਹੈ
ਬੀਤਿਆ ਮੁੜ ਨਹੀਂ ਥਿਆਉਂਦਾ

.........................- ਜਗਮੋਹਨ ਸਿੰਘ

2 comments:

  1. ਬਹੁਤ ਖੂਬ ਜਗਮੋਹਨ ਜੀ,

    ਨਾ ਭੂਤ ਹੈ ਨਾ ਭਵਿਖ ਹੈ
    ਇਹੋ ਇਕ ਛਿਣ ਹੈ...

    ਅੰਗਰੇਜ਼ੀ 'ਚ ਇਕ ਫ਼ਿਲਮ ਹੈ "Waking Life" ਜਿਸ ਚ ਇਕ ਕਿਰਦਾਰ ਕਹਿੰਦਾ ਹੈ "All the WOW is NOW".(ਇਹ ਕਿਰਦਾਰ ਸਮੇਂ ਨੂੰ ਭੁਲੇਖਾ ਦਸਦਾ ਹੈ ਤੇ ਮਨੁੱਖੀ ਜੀਵਣ ਨੂੰ 'ਇਮਤਿਹਾਨ)।

    ਬਹੁਤ ਸੁਹਣਾ ਜੀ।

    ReplyDelete