ਉੱਕਦਾ ਰਹੀਂ ਮੇਰੇ ਸੁਫ਼ਨਿਆ - ਮ੍ਰਿਤਯੁੰਜਯ (Mrityunjay)
ਉੱਕਦਾ ਰਹੀਂ ਮੇਰੇ ਸੁਫ਼ਨਿਆ…
ਭਰਦਾ ਰਹੀਂ
ਦਿਨ-ਰਾਤ ਦੀਆਂ ਅੱਡੀਆਂ ‘ਚ ਪਈਆਂ ਤਰ੍ਹੇੜਾਂ
ਮੰਗਦਾ ਰਹੀਂ ਮੇਰਾ ਸਾਥ
ਮੇਰੇ ਨਾਹਕ ਰਿਸ਼ਤਿਆ
ਕਰਦਾ ਰਹੀਂ ਉਹ ਗੱਲਾਂ
ਜੋ ਮੈਂ ਨਾ ਕਰੀਆਂ
ਮੰਗਦਾ ਰਹੀਂ ਉਹ ਰਿਸ਼ਤਾ
ਜੋ ਜੁੜਦਾ ਨਹੀਂ
ਮਿਲਦਾ ਰਹੀਂ ਉਨ੍ਹਾਂ ਥਾਂਵਾਂ
ਜੋ ਹੋਈਆਂ ਨਹੀਂ
ਕਹਿੰਦਾ ਰਹੀਂ
ਹੁਣ ਤੇਰਾ-ਮੇਰਾ ਸਰਨਾ ਨਹੀਂ
ਦੇਂਦਾ ਰਹੀਂ ਮੇਰਾ ਸਾਥ
ਮੇਰਿਆ ਕਾਲ਼ਿਆ ਨਾਗਾ
ਲੜ੍ਹਦਾ ਰਹੀਂ ਹਰ ਰਾਤ
ਧਰਤ ਦੇ ਚਾਨਣ ਨਾਲ
ਕਰਦਾ ਰਹੀਂ ਮੇਰੀ ਉਮਰ ਲਮੇਰੀ,
ਉੱਕਦਾ ਰਹੀਂ …!
...................................................... - ਮ੍ਰਿਤਯੁੰਜਯ
ਉੱਕਦਾ ਰਹੀਂ ਮੇਰੇ ਸੁਫ਼ਨਿਆ…
ਭਰਦਾ ਰਹੀਂ
ਦਿਨ-ਰਾਤ ਦੀਆਂ ਅੱਡੀਆਂ ‘ਚ ਪਈਆਂ ਤਰ੍ਹੇੜਾਂ
ਮੰਗਦਾ ਰਹੀਂ ਮੇਰਾ ਸਾਥ
ਮੇਰੇ ਨਾਹਕ ਰਿਸ਼ਤਿਆ
ਕਰਦਾ ਰਹੀਂ ਉਹ ਗੱਲਾਂ
ਜੋ ਮੈਂ ਨਾ ਕਰੀਆਂ
ਮੰਗਦਾ ਰਹੀਂ ਉਹ ਰਿਸ਼ਤਾ
ਜੋ ਜੁੜਦਾ ਨਹੀਂ
ਮਿਲਦਾ ਰਹੀਂ ਉਨ੍ਹਾਂ ਥਾਂਵਾਂ
ਜੋ ਹੋਈਆਂ ਨਹੀਂ
ਕਹਿੰਦਾ ਰਹੀਂ
ਹੁਣ ਤੇਰਾ-ਮੇਰਾ ਸਰਨਾ ਨਹੀਂ
ਦੇਂਦਾ ਰਹੀਂ ਮੇਰਾ ਸਾਥ
ਮੇਰਿਆ ਕਾਲ਼ਿਆ ਨਾਗਾ
ਲੜ੍ਹਦਾ ਰਹੀਂ ਹਰ ਰਾਤ
ਧਰਤ ਦੇ ਚਾਨਣ ਨਾਲ
ਕਰਦਾ ਰਹੀਂ ਮੇਰੀ ਉਮਰ ਲਮੇਰੀ,
ਉੱਕਦਾ ਰਹੀਂ …!
...................................................... - ਮ੍ਰਿਤਯੁੰਜਯ
No comments:
Post a Comment