ਅੱਜ ਜੀ ਕਰੇ
ਉਡਾ ਦਿਆਂ ਯਾਦਾਂ ਦੇ ਪਰਿੰਦੇ ,
ਖੋਲ੍ਹ ਕੇ ਦਿਲ ਦੀਆਂ ਬਾਰੀਆਂ ,
ਇਨ੍ਹਾਂ ਦੀ ਹਲਚਲ ਨੇ
ਰੂਹ ਨੂੰ ਟੁੰਬਿਆ ,
ਕਿੰਝ ਝੱਲਾਂ ?
ਚੋਟਾਂ ਕਰਾਰੀਆਂ ,
ਪਰ !
ਉਹ ਕਿੰਝ ਭੁੱਲ ਗਏ
ਉਡਾਰੀਆਂ ~~~~
ਅੱਛਾ
ਸੋਚਾਂ 'ਚ ਡੁੱਬਦੀ
ਯਾਦਾਂ 'ਚ ਖੁੱਭਦੀ ,
ਕਰਦੀ ਹਾਂ ਯਾਦ
ਕੀ ਕੀ ਕੱਟੀਆਂ ਦੁਸ਼ਵਾਰੀਆਂ '
ਪਰ ਉਂਨਾਂ ਦੇ ਖੰਭ
ਹੁਣ ਨਹੀਂ ਭਰਦੇ ਉਡਾਰੀਆਂ
ਮੈ ਵੀ ਕਰਦੀ ਹਾਂ ਕੋਸ਼ਿਸ਼ ,
ਕੋਸ਼ਿਸ਼ਾਂ ਬੇਕਾਰ ਗਈਆਂ ਸਾਰੀਆਂ ||
ਅੱਜ ਜੀ ਕਰੇ
ਉਡਾ ਦੀਆਂ
ਯਾਦਾਂ ਦੇ ਪਰਿੰਦੇ ~~~~~
................................................ - ਸੁਰਿੰਦਰ ਕੌਰ ਬਿੰਨਰ
ਉਡਾ ਦਿਆਂ ਯਾਦਾਂ ਦੇ ਪਰਿੰਦੇ ,
ਖੋਲ੍ਹ ਕੇ ਦਿਲ ਦੀਆਂ ਬਾਰੀਆਂ ,
ਇਨ੍ਹਾਂ ਦੀ ਹਲਚਲ ਨੇ
ਰੂਹ ਨੂੰ ਟੁੰਬਿਆ ,
ਕਿੰਝ ਝੱਲਾਂ ?
ਚੋਟਾਂ ਕਰਾਰੀਆਂ ,
ਪਰ !
ਉਹ ਕਿੰਝ ਭੁੱਲ ਗਏ
ਉਡਾਰੀਆਂ ~~~~
ਅੱਛਾ
ਸੋਚਾਂ 'ਚ ਡੁੱਬਦੀ
ਯਾਦਾਂ 'ਚ ਖੁੱਭਦੀ ,
ਕਰਦੀ ਹਾਂ ਯਾਦ
ਕੀ ਕੀ ਕੱਟੀਆਂ ਦੁਸ਼ਵਾਰੀਆਂ '
ਪਰ ਉਂਨਾਂ ਦੇ ਖੰਭ
ਹੁਣ ਨਹੀਂ ਭਰਦੇ ਉਡਾਰੀਆਂ
ਮੈ ਵੀ ਕਰਦੀ ਹਾਂ ਕੋਸ਼ਿਸ਼ ,
ਕੋਸ਼ਿਸ਼ਾਂ ਬੇਕਾਰ ਗਈਆਂ ਸਾਰੀਆਂ ||
ਅੱਜ ਜੀ ਕਰੇ
ਉਡਾ ਦੀਆਂ
ਯਾਦਾਂ ਦੇ ਪਰਿੰਦੇ ~~~~~
................................................ - ਸੁਰਿੰਦਰ ਕੌਰ ਬਿੰਨਰ
No comments:
Post a Comment