Popular posts on all time redership basis

Monday, 1 April 2013

ਆ ਮਿਲ ਮਾਹੀ - ਖ਼ਵਾਜਾ ਗ਼ੁਲਾਮ ਫ਼ਰੀਦ

ਆ ਮਿਲ ਮਾਹੀ ਮੈਂ ਮਾਂਦੀ ਹਾਂ
ਬੇ-ਵੱਸ ਬਿਰਹੋਂ ਦੀ ਬਾਂਦੀ ਹਾਂ

ਇਸ਼ਕ ਅਵੈੜੇ ਦੁਸ਼ਮਨ ਵੇਹੜੇ
ਸੱਸ ਨਨਾਣਾਂ ਕਰਿਨ ਬਖੇੜੇ
ਅਮੜੀ ਜੁੜ ਜੁੜ ਲਾਵਮ ਝੇੜੇ
ਬਾਬਲੀ ਵੀਰ ਨ ਭਾਂਦੀ ਹਾਂ

ਖੇੜੇ ਭੈੜੇ ਸਖ਼ਤ ਸਤਾਵਿਨ
ਨੇੜੇ ਵੱਸਦੇ ਮਾਰਣ ਆਵਨ
ਸੰਗੀਆਂ ਸਹੇਲੀਆਂ ਤੁਹਮਤ ਲਾਵਨ
ਕਲ੍ਹੜੀ ਪਈ ਕੁਰਲਾਂਦੀ ਹਾਂ
ਸੇਜ ਸੜੇਂਦੀ ਲੰਬੇ ਲੇਂਦੀ
ਗਾਨੇ ਗਹਿਨੇ ਫਲ ਨ ਪੇਂਦੀ ।
ਤੂਲ ਤਲੇਂਦੀ ਚੂੜ ਜਲੇਂਦੀ
ਰੋਂਦੀ ਤੇ ਗ਼ਮ ਖਾਂਦੀ ਹਾਂ

ਡੁੱਖੜੇ ਪਾਂਵਾਂ ਨੇਂਹ ਨਿਭਾਵਾਂ
ਤੌਂ ਬਿਨ ਕੇਨੂੰ ਕੂਕ ਸੁਨਾਵਾਂ
ਤੱਪਦੀਂ ਖਪਦੀਂ ਵਕਤ ਵੰਜਾਵਾਂ
ਵਲ ਵਲ ਝੋਕਾਂ ਜਾਂਦੀ ਹਾਂ

ਮੂਲਾ ਝੋਕਾਂ ਫੇਰ ਵਸੇਸੀ
ਸਾਰਾ ਰੋਗ ਅੰਦਰ ਦਾ ਵੇਸੀ
ਯਾਰ ਫ਼ਰੀਦ ਅੰਗਨ ਪੌਂ ਪੇਸੀ
ਡੇਸਮ ਬਾਂਹ ਸਿਰਾਂਦੀਆਂ
.................................................. ਖ਼ਵਾਜਾ ਗ਼ੁਲਾਮ ਫ਼ਰੀਦ

No comments:

Post a Comment