Popular posts on all time redership basis

Friday, 22 March 2013

ਰੰਘਰੇਟਾ - ਸੀਮਾ ਸੰਧੂ

ਹੇ ਦਸਮ ਪਾਤਸ਼ਾਹ
ਤੁਸੀਂ ਤਾਂ ਜਾਣੀ ਜਾਣ ਹੋ ਸਭ
ਫਿਰ ਇਹ ਮੈਨੂੰ ਕਿਉਂ ਲਗਦਾ ਹੈ
ਕਿ ਸਾਰਾ ਦਾ ਸਾਰਾ ਨਗਰ
ਰੱਤ ਪੀਣਾ ਹੋ ਗਿਆ ਹੈ
ਜਦ ਤੁਸਾਂ ਮੈਨੂੰ "ਰੰਘਰੇਟਾ " ਗੁਰੂ ਕਾ ਬੇਟਾ"
ਕਹਿ ਗਲ ਲਾਇਆ ਸੀ
ਤਾਂ ਮੇਰੀਆ ਪੁਸ਼ਤਾਂ
ਤੇਰੀਆ ਰਿਣੀ ਹੋ ਗਈਆਂ ਸਨ
ਮੈ ਤੇਰਾ ਹਾਂ ਤੇਰਾ ਹੀ
ਰਹਿਣਾ ਚਾਹੁੰਦਾ ਹਾਂ
ਮੇਰਾ ਸੀਸ ਗੁਰੂ ਗਰੰਥ ਸਾਹਿਬ ਅਗੇ
ਸਦਾ ਹੀ ਝੁਕਦਾ ਹੈ
ਪਰ ਜਦ ਮੈ ਦੇਖਦਾ ਹਾਂ
ਮਾਂ ਨੂੰ ਗੋਹਾ ਕੂੜਾ ਕਰਦੀ ਨੂੰ
ਕਿਵੇ ਬਰੂਹਾਂ ਤੋਂ ਪਰੇ
ਚਾਹ ਦਾ ਗਿਲਾਸ ਫੜਾ
ਦੂਰੋਂ ਗਲ ਕਰਦੀ ਹੈ
ਘਰ ਦੀ ਸਵਾਣੀ
ਤਾ ਮਨ ਲੀਰੋ ਲੀਰ ਹੋ ਜਾਂਦਾ ਹੈ
ਪਿੰਡਾਂ ਵਿਚ ਗੁਰਦਵਾਰੇ ਦੀ
ਵੰਡ ਵਿਚ ਵੀ ਜਾਤ ਪਾਤ ਹੈ
ਕੋਈ ਮਜਹਬੀ ਸਿਖਾਂ ਦਾ ,ਪਨਾਹੀਆਂ , ਜੱਟਾਂ ,ਬਾਲਮੀਕੀਆਂ ਦਾ
ਇਸ ਵੰਡ ਵਿਚ ਸਭ ਤੋਂ ਵਧ
ਮੈ ਵੰਡਿਆ ਗਿਆ ਹਾਂ !!!
ਇਕੋ ਬਾਟੇ ਵਿਚ ਅੰਮ੍ਰਿਤ ਛਕਣ ਤੋਂ ਬਾਅਦ ਵੀ
ਮੇਰੇ ਭਾਂਡੇ ਕੁਕੜਾਂ ਵਾਲੇ ਆਲੇ ਦੀ ਛੱਤ ਤੇ ਰਖੇ
ਤੇਰੇ "ਰੰਘਰੇਟਾ " ਦਾ ਮੂੰਹ ਚਿੜਾਉਂਦੇ ਹਨ
ਮੇਰੇ ਪਿਤਾ ਮੈਨੂੰ ਮੁਆਫ ਕਰੀ
ਮੈ ਡੇਰਿਆ ਧੂੜ ਫ਼ਕਦਾ ਹੋਇਆ ਅੱਜ ਵੀ
ਡਰਿਆ ਜਿਹਾ ਇਕੱਲਾ ਖੜਾ ਹਾਂ
ਮੇਰੀ ਸੋਚ ਤੇ ਜੰਮੀ ਧੂੜ
ਮੈਨੂੰ ਪੁਛਦੀ ਹੈ "ਮੈ ਕੌਣ ਹਾਂ" ?
 ..................................................... ਸੀਮਾ ਸੰਧੂ

No comments:

Post a Comment