Popular posts on all time redership basis

Wednesday, 6 February 2013

ਪੱਥਰ ਨੂੰ ਪ੍ਰਮਾਣੂ ਕਰ - ਪਰਮਿੰਦਰ ਸੋਢੀ

ਮਿੱਤਰ ਪਿਆਰੇ
ਸਜਣ ਪਿਆਰੇ
ਇੰਨੀ ਕੁ ਮਿਹਰ ਕਰ
ਹੁਣ ਪੱਥਰ ਨੂੰ
ਪ੍ਰਮਾਣੂ ਕਰ
ਠੋਸ ਨੂੰ ਹਵਾ ਕਰ
ਹਓਮੈ ਨੂੰ ਸਮੇਟ ਦੇ
ਮੈਨੂੰ ਵੀ ਮੇਟ ਦੇ

ਤੂੰ ਉਸ ਪਾਰ ਤੋਂ
ਆਇਆ ਏਂ
ਧੁੱਪ ਮੀਂਹ ਹਵਾ ਬਣ
ਛਾਇਆ ਏਂ
ਅਰਸ਼ੀ ਝਓਲੈ ਨਾਲ
ਲਿਆਇਆ ਏਂ

ਮੈਂ ਇਸ ਪਾਰ ਦਾ
ਵਾਸੀ ਹਾਂ
ਮੂੜ੍ਹ-ਮਨੁਖ ਦੀ
ਹਾਸੀ ਹਾਂ

ਤੂੰ ਹਲਕਾ ਸੂਖਮ
ਮੈਂ ਠੋਸ ਤੇ ਭਾਰੀ

ਹੁਣ ਤੂੰ
ਮੇਰੇ ’ਤੇ ਮਿਹਰ ਕਰ
ਆਪਣੀ ਧੁੱਪ ਨਾਲ
ਭਸਮ ਕਰ

ਮੀਂਹ ਬਣ
ਖੋਰ ਦੇ
ਹਵਾ ਬਣ
ਬਖੇਰ ਦੇ

ਹੁਣ ਮੇਰੀ ਗਿਣਤੀ ਨੂੰ
ਸਿਫ਼ਰ ਵੱਲ ਤੋਰ ਦੇ

ਵੱਡੇ ਭਾਰੀ ਅਤੇ ਠੋਸ ਨੂੰ
ਬੱਦਲ ਵਾਲੀ ਤੋਰ ਦੇ

ਹਓਮੈ ਨੂੰ ਸਮੇਟ ਦੇ
ਪੱਥਰ ਨੂੰ ਪ੍ਰਮਾਣੂ ਕਰ

ਮਿੱਤਰ ਪਿਆਰੇ
ਸਜਣ ਪਿਆਰੇ
ਬਸ ਹੁਣ ਮੇਰੇ ’ਤੇ
ਇੰਨੀ ਕੁ ਮਿਹਰ ਕਰ...

..................................................ਪਰਮਿੰਦਰ ਸੋਢੀ



No comments:

Post a Comment