Popular posts on all time redership basis

Wednesday, 23 January 2013

ਮੈਂ ਤਾਂ ਇਕ ਆਵਾਜ਼ ਸੁਣੀ ਸੀ - ਵਿਜੇ ਵਿਵੇਕ

ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ
ਚੋਚਲਿਆਂ ਦੇ ਮੂੰਹ ‘ਚੋਂ ਖੋਹ ਕੇ ਮੈਂ ਗਿਰਝਾਂ ਨੂੰ ਪਾਇਆ
ਕੰਡੇ, ਕਿਰਚਾਂ, ਨਸ਼ਤਰ, ਖ਼ੰਜਰ, ਹੋਰ ਬਹੁਤ ਸਰਮਾਇਆ
ਇਹ ਕਿਸਦੀ ਅਣਹੋਂਦ ਕਿ ਜਿਸ ਨੇ ਰਾਤ ਦਿਨੇ ਤੜਪਾਇਆ
ਤੂੰ ਸਰਵਰ ਤੂੰ ਪਾਕ ਪਵਿੱਤਰ, ਮੈਂ ਪੱਥਰ ਮੈਂ ਪਾਪੀ
ਕਿਸ ਰਾਤੇ ਮੈਂ ਤੇਰਾ ਸੁੱਤਾ ਪਾਣੀ ਨਹੀਂ ਜਗਾਇਆ
ਹਾਲੇ ਤੀਕਰ ਤਾਂ ਚੇਤੇ ਨੇ ਸਭ ਯਾਰਾਂ ਦੇ ਚਿਹਰੇ
ਇਹ ਚਿਹਰੇ ਵੀ ਭੁੱਲ ਜਾਵਣ ਤੂੰ ਇੰਜ ਨਾ ਕਰੀਂ ਖ਼ੁਦਾਇਆ
ਯਾਦ ਆਏਗੀ ਟੁੱਟੀ ਕਿਸ਼ਤੀ ਤੇ ਖ਼ਸਤਾ ਜਿਹੇ ਚੱਪੂ
ਇਕ ਸੁੱਕਾ ਦਰਿਆ ਜਦ ਤੇਰੇ ਗਲ਼ ਤੀਕਰ ਚੜ੍ਹ ਆਇਆ
ਮੈਂ ਤਾਂ ਇਕ ਆਵਾਜ਼ ਸੁਣੀ ਸੀ ਮੇਰਾ ਨਾਂ ਲੈਂਦੀ ਸੀ
ਮੈਂ ਕੀ ਜਾਣਾਂ ਮੈਨੂੰ ਕਿਸ ਨੇ ਕਿਹੜੀ ਜਗ੍ਹਾ ਬੁਲਾਇਆ

,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ਵਿਜੇ ਵਿਵੇਕ

No comments:

Post a Comment