Popular posts on all time redership basis

Wednesday, 19 December 2012

ਅਲੱਫ਼ ਅੱਲ੍ਹਾ - ਬੁਲ੍ਹੇ ਸ਼ਾਹ

ਅਲੱਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,
ਮੈਨੂੰ 'ਬੇ' ਦੀ ਖ਼ਬਰ ਨਾ ਕਾਈ

'ਬੇ' ਪੜਿਆਂ ਮੈਨੂੰ ਸਮਝ ਨਾ ਆਵੇ,
ਲੱਜ਼ਤ ਅਲਫ਼ ਦੀ ਆਈ

ਐਨ ਤੇ ਗ਼ੈਨ ਨੂੰ ਸਮਝ ਨਾ ਜਾਣਾਂ ,
ਗੱਲ ਅਲਫ਼ ਸਮਝਾਈ

ਬੁੱਲਿਆਂ ਕੌਲ ਅਲਫ਼ ਦੇ ਪੂਰੇ ,
ਜਿਹੜੇ ਦਿਲ ਦੀ ਕਰਨ ਸਫ਼ਾਈ
..................................................... - ਬੁਲ੍ਹੇ ਸ਼ਾਹ
ਅਲੱਫ਼  -  ਅੱਲ੍ਹਾ ਦਾ ਸੰਬੋਧਨ. (ਉਰਦੂ ਵਰਣਮਾਲਾ ਦਾ ਪਹਿਲਾ ਅੱਖਰ)
ਅੱਲਫ਼ ਅੱਲ੍ਹਾ - ਸਿਰਫ ਅਲ੍ਹਾ
ਬੇ -  ਬਾਕੀ, ਦੁਨੀਆਂਦਾਰੀ (ਉਰਦੂ ਵਰਣਮਾਲਾ ਦਾ ਦੂਜਾ ਅੱਖਰ)
ਕਾਈ - ਕੋਈ
ਐਨ ਗੈਨ - ਐਰਾ ਗੈਰਾ, ਹੋਰ ਕੋਈ
ਕੌਲ - ਇਕਰਾਰ

No comments:

Post a Comment