Popular posts on all time redership basis

Thursday, 9 August 2012

ਮੈਂ ਜਾਣਾ ਬਹੁ ਦੂਰ - ਬਲਵਿੰਦਰ ਸੰਧੂ

ਓ ਯਾਰਾ!
ਮੈਂ ਜਾਣਾ ਬਹੁ-ਦੂਰ....
ਜਿੱਥੇ ਧਰਤੀ ਫੁੱਲਾਂ ਲੱਦੀ
ਅੰਬਰ ਨੂਰੋ-ਨੂਰ....
ਮੈਂ ਜਾਣਾ ਬਹੁ ਦੂਰ....

ਜਿੱਥੇ ਪਵਣੋ ਸਰਗਮ ਸਰਗਮ
ਧੁਪੀਆਂ ਧੁੱਪਾਂ ਨਿਰਮਲ ਨਿਰਮਲ
ਜਿੱਥੇ ਰਾਤ ਅਮਾਵਸ ਮਗਰੋਂ
ਚੰਨ ਨੂੰ ਪੈਂਦਾ ਬੂਰ....

ਜਿੱਥੇ ਕੂਲ ਮੁਹੱਬਤ ਵਗਦੀ
ਮੈਨੂੰ ਮੇਰੀ ਮਾਂ ਜਿਹੀ ਲਗਦੀ
ਜਿੱਥੇ ਬਿਨ ਮਦਰਾ ਦੇ ਯਾਰਾ
ਨੈਣੀਂ ਚੜ੍ਹੇ ਸਰੂਰ....

ਧਰਤੀ ਉੱਤੇ ਸੱਤ ਸਮੁੰਦਰ
ਅੱਠਵਾਂ ਮੇਰੀ ਦੇਹ ਦੇ ਅੰਦਰ
ਜਿੱਥੇ ਦਿਲ ਹਰਿਮੰਦਰ ਮੇਰਾ
ਵਿੱਚ ਬੈਠਾ ਆਪ ਹਜ਼ੂਰ......

ਨਾ ਪੂਰਬ ਨਾ ਪੱਛਮ ਜਾਣਾ
ਨਾ ਉੱਤਰ ਨਾ ਦੱਖਣ ਧਾਣਾ
ਮੇਰਾ ਸਫ਼ਰ ਦਿਸ਼ਾਵੋਂ ਬਾਹਰਾ
ਏਸ ਨਜ਼ਰ ਤੋਂ ਦੂਰ.......

ਓ ਯਾਰਾ!
ਮੈਂ ਜਾਣਾ ਬਹੁ-ਦੂਰ....

.............................................ਬਲਵਿੰਦਰ ਸੰਧੂ

No comments:

Post a Comment