ਉਹ ਜੋ
ਆਦਤ ਦਾ ਗੁਲਾਮ ਬਣ ਜਾਂਦਾ ਹੈ
ਇੱਕੋ ਰਸਤੇ ਚਲਦਾ ਹੈ
ਕਦੇ ਰਫ਼ਤਾਰ ਨਹੀਂ ਬਦਲਦਾ
ਜੋ ਕੱਪੜਿਆਂ ਦਾ ਰੰਗ ਬਦਲਣ ਲਈ ਵੀ
ਜੋਖ਼ਮ ਨਹੀਂ ਉਠਾਉਂਦਾ।
ਜੋ ਬੋਲਦਾ ਨਹੀਂ ਤੇ ਮਹਿਸੂਸ ਨਹੀਂ ਕਰਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਜਨੂੰਨ ਤੋਂ ਬਚਦਾ ਹੈ
ਚਿੱਟੇ ਦੀ ਥਾਂ ਕਾਲ਼ੇ ਨੂੰ ਤਰਜੀਹ ਦਿੰਦਾ ਹੈ
ਜੋ ਭਾਵਨਾਵਾਂ ਦੀ ਪੰਡ ਹੋਣ ਦੀ ਥਾਂ
ਇੱਕੋ ਜਿਹਾ ਚਿਹਰਾ ਬਣਾਈ ਰੱਖਦਾ ਹੈ
ਪਿਆਰ ਵਿੱਚ ਵੀ,
ਜਿਸ ਨੂੰ ਦੇਖ ਮੱਧਮ ਹੋ ਜਾਂਦੀ ਹੈ
ਤੁਹਾਡੀਆਂ ਅੱਖਾਂ ਦੀ ਰੋਸ਼ਨੀ
ਜੋ ਉਬਾਸੀ ਨੂੰ ਮੁਸਕਰਾਹਟ 'ਚ ਬਦਲ ਲੈਂਦਾ ਹੈ
ਜਿਸ ਨੂੰ ਹੌਲ ਪੈਣ ਲੱਗਦੇ ਹਨ
ਗਲਤੀਆਂ ਤੇ ਜਜ਼ਬਾਤਾਂ ਦਾ ਸਾਹਮਣਾ ਕਰਨ ਲੱਗੇ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਚੀਜ਼ਾਂ ਨੂੰ ਉਲਟਾ-ਪੁਲਟਾ ਨਹੀਂ ਕਰਦਾ
ਜੋ ਕੰਮ ਕਰਦਾ ਖੁਸ਼ ਨਹੀਂ
ਜੋ ਇੱਕ ਸੁਪਨੇ ਦਾ ਪਿੱਛਾ ਕਰਦੇ ਹੋਏ
ਅਸਥਿਰਤਾ ਲਈ ਸਥਿਰਤਾ ਛੱਡਣ ਦਾ
ਖਤਰਾ ਨਹੀਂ ਉਠਾਉਂਦਾ
ਜੋ ਜ਼ਿੰਦਗੀ 'ਚ ਇੱਕ ਵਾਰ ਵੀ 'ਨਰੋਈ' ਸਲਾਹ ਨਹੀਂ ਠੁਕਰਾਂਉਂਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਯਾਤਰਾਵਾਂ ਨਹੀਂ ਕਰਦਾ
ਜੋ ਪੜ੍ਹਦਾ ਨਹੀਂ
ਸੰਗੀਤ ਨਹੀਂ ਮਾਣਦਾ
ਖੁਦ ਵਿੱਚ ਕੋਈ ਸੁਹੱਪਣ ਨਹੀਂ ਦੇਖਦਾ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਹੌਲ਼ੀ ਹੌਲ਼ੀ ਆਪਣਾ ਸਵੈਮਾਣ ਖਤਮ ਕਰ ਲੈਂਦਾ ਹੈ
ਖ਼ੁਦ ਦੀ ਮੱਦਦ ਪ੍ਰਵਾਨ ਨਹੀਂ ਕਰਦਾ
ਜੋ ਮਾੜੀ ਕਿਸਮਤ ਦੀਆਂ
ਕਦੇ ਨਾ ਰੁਕਣ ਵਾਲ਼ੀ ਬਾਰਿਸ਼ ਦੀਆਂ
ਸ਼ਿਕਾਇਤਾਂ ਕਰਦੇ ਹੋਏ ਦਿਨ ਕੱਟਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...
ਉਹ ਜੋ ਕੋਈ ਯੋਜਨਾ ਤਿਆਗ ਦਿੰਦਾ ਹੈ
ਸ਼ੁਰੂ ਕਰਨ ਤੋਂ ਪਹਿਲਾਂ ਹੀ
ਨਹੀਂ ਪੁੱਛਦਾ ਸਵਾਲ ਉਹਨਾਂ ਮਸਲਿਆਂ ਬਾਰੇ
ਜਿਹਨਾਂ ਬਾਰੇ ਉਸ ਨੂੰ ਪਤਾ ਨਹੀਂ
ਤੇ ਉਸ ਦਾ ਉੱਤਰ ਨਹੀਂ ਦਿੰਦਾ
ਜਿਸ ਬਾਰੇ ਉਹ ਜਾਣਦਾ ਹੁੰਦਾ ਹੈ
ਹੌਲ਼ੀ ਹੌਲ਼ੀ ਮਰਦਾ ਹੈ...
ਆਉ ਕੋਸ਼ਿਸ਼ ਕਰੀਏ
ਕਿਸ਼ਤਾਂ 'ਚ ਆਉਂਦੀ ਮੌਤ ਤੋਂ ਬਚੀਏ
ਖੁਦ ਨੂੰ ਯਾਦ ਦਵਾਉਂਦੇ ਹੋਏ
ਕਿ ਜ਼ਿੰਦਾ ਰਹਿਣ ਲਈ
ਸਾਹ ਲੈਣ ਤੋਂ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ
ਤੇ ਸਿਰਫ਼ ਮੱਚਦਾ ਸਬਰ ਹੀ ਲੈ ਕੇ ਜਾਵੇਗਾ ਸਾਨੂੰ
ਸ਼ਾਨਾਮੱਤੀ ਖੁਸ਼ੀ ਤੱਕ...
.........................................ਪਾਬਲੋ ਨੇਰੂਦਾ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
Wednesday, 4 July 2012
Subscribe to:
Post Comments (Atom)
No comments:
Post a Comment