Popular posts on all time redership basis

Friday, 15 June 2012

ਆਮਦ - ਰਮੇਸ਼ ਕੁਮਾਰ

ਇਹ ਜ਼ਰੂਰੀ ਤਾਂ ਨਹੀਂ
ਕਿ ਤੂੰ ਮੈਨੂੰ ਆਵਾਜ਼ ਦੇਵੇਂ
ਤੂੰ ਬਸ
ਹਰੀਆਂ ਕੂਲੀਆਂ ਕਰੂੰਮਬਲਾਂ ਵਾਂਗ ਮੁਸਕੁਰਾਈਂ
ਮੈਂ ਖ਼ੁਦ-ਬਖ਼ੁਦ ਸਮਝ ਜਾਵਾਂਗਾ
ਕਿ ਤੇਰੀ ਆਮਦ ਹੈ

ਦਸਤਕ ਤਾਂ ਗੈਰਾਂ ਓਪਰਿਆਂ ਲਈ ਹੁੰਦੀ ਹੈ
ਤੂੰ ਬਸ
ਨਿੱਘੀ ਕੋਸੀ ਧੁੱਪ ਦੀ ਖੁਸ਼ਬੂ ਜਹੀ
ਮੇਰੇ ਵਿਹੜੇ ਵਿਚ ਫੈਲ ਜਾਈਂ
ਮੈਂ ਖ਼ੁਦ-ਬਖ਼ੁਦ ਸਮਝ ਜਾਵਾਂਗਾ
ਕਿ ਤੇਰੀ ਆਮਦ ਹੈ


ਤਿੱਤਲੀਆਂ ਭੰਵਰਿਆਂ ਨੂੰ
ਵੀ ਕੋਈ ਸੱਦ ਬੁਲਾਉਂਦਾ ਹੈ ਕਦੇ
ਤੂੰ ਬਸ
ਮੌਲਸਿਰੀ ਦੀ ਵੇਲ ਜਹੀ ਮੁਸਕਰਾਈਂ
ਮੈਂ ਖ਼ੁਦ-ਬਖ਼ੁਦ ਸਮਝ ਜਾਵਾਂਗਾ
ਕਿ ਤੇਰੀ ਆਮਦ ਹੈ

..............................................- ਰਮੇਸ਼ ਕੁਮਾਰ

No comments:

Post a Comment