Popular posts on all time redership basis

Friday, 8 June 2012

ਅਮੁੱਕ ਰਾਹ - ਪਰਮਿੰਦਰ ਸੋਢੀ

ਰਾਹਗੀਰ
ਤੁਰਦੇ ਤੁਰਦੇ
ਸਫ਼ਰ ’ਚ ਗੁੰਮ ਜਾਂਦੇ ਸਨ

ਰਾਹਗੀਰ
ਅੱਜ ਵੀ ਤੁਰਦੇ ਨੇ
ਰਾਹਗੀਰ
ਭਲਕੇ ਵੀ ਸਫ਼ਰ ਹੋ ਜਾਣਗੇ

ਰਾਹਗੀਰ ਦੇ
ਪੈਰਾਂ ਹੇਠ
ਰੇਤ ਵੀ ਹੋ ਸਕਦੀ ਹੈ
ਘਾਹ ਵੀ ਜਾਂ ਤਾਰੇ ਵੀ

ਰਾਹਗੀਰ
ਕਦੇ ਪੈਰਾਂ ’ਚ ਵਸਦਾ ਹੈ
ਕਦੇ ਦਿਲ ਵਿਚ
ਤੇ ਕਦੇ ਆਪਣੇ ਹੀ ਮੱਥੇ ’ਚ

ਰਾਹਗੀਰ ਨੂੰ ਮਿਲੋ
ਤਾਂ ਸਫ਼ਰ ਦਾ ਜ਼ਿਕਰ
ਨਾ ਕਰਨਾ
ਹੋ ਸਕੇ ਤਾਂ
ਉਸਦੇ ਹੱਥਾਂ ਨੂੰ
ਹੌਲੇ ਜਿਹੇ ਛੁਹ ਲੈਣਾ

ਜੇ ਝਿਜਕ ਗਏ
ਤਾਂ ਪਲ ਜਾਂ ਦੋ ਪਲ
ਉਸ ਦੀਆਂ ਕੋਮਲ
ਅੱਖਾਂ ਵਿਚ ਝਾਕ ਲੈਣਾ

ਰਾਹਗੀਰ ਲਈ
ਅਤੇ ਤੁਹਾਡੇ ਲਈ ਵੀ
ਇੰਨਾ ਹੀ ਕਾਫ਼ੀ ਹੈ

................ ਪਰਮਿੰਦਰ ਸੋਢੀ

No comments:

Post a Comment