Popular posts on all time redership basis

Saturday, 21 April 2012

ਗ਼ਜ਼ਲ - ਮੁਰਸ਼ਦ ਬੁੱਟਰਵੀਂ

ਜ਼ਖ਼ਮ ਅੱਲੇ ਨੇ ਮੇਰੀਏ ਜਿੰਦੇ
ਤਾਂ ਈ ਦੁਖਦੇ ਨੇ ਮੇਰੀਏ ਜਿੰਦੇ

ਰੋਗ ਲਮਕੇ ਨੇ ਮੇਰੀਏ ਜਿੰਦੇ
ਸਾੜ ਪੈਂਦੇ ਨੇ ਮੇਰੀਏ ਜਿੰਦੇ

ਮੇਰੀ ਆਸ਼ਾ ਦੇ ਬਿਰਖ ਬਰਖਾ ਵਿਚ
ਹਾਏ ਲੂਸੇ ਨੇ ਮੇਰੀਏ ਜਿੰਦੇ

ਕਿੰਜ ਨਿਕਲਣਗੇ ਲੋਕ ਕਬਰਾਂ ’ਚੋਂ
ਬੰਦ ਬੂਹੇ ਨੇ ਮੇਰੀਏ ਜਿੰਦੇ

ਜੋ ਵੀ ਆਉਂਦੈ ਨਸੀਹਤਾਂ ਕਰਦੈ
ਯਾਰ ਕੈਸੇ ਨੇ ਮੇਰੀਏ ਜਿੰਦੇ

ਝੜ੍ਹ ਗਏ ਨੇ ਬਰੂਟਿਆਂ ਤੋਂ ਬੂਰ
ਟੁੰਡ ਲਿਸ਼ਕੇ ਨੇ ਮੇਰੀਏ ਜਿੰਦੇ

ਕੀ ਕਹਾਂ ਮੈਂ ਕਿ ਮੇਰੇ ਹੋਠਾਂ ਤੇ
ਸਖਤ ਪਹਿਰੇ ਨੇ ਮੇਰੀਏ ਜਿੰਦੇ

ਦੇਖ ਕੇ ਹਾਲ ਗੈਰ ਮੁਰਸ਼ਦ ਦਾ
ਸੰਗ ਪਿਘਲੇ ਨੇ ਮੇਰੀਏ ਜਿੰਦੇ

...................................................... ਮੁਰਸ਼ਦ ਬੁੱਟਰਵੀਂ

No comments:

Post a Comment