Popular posts on all time redership basis

Tuesday, 17 April 2012

ਦੋਹੜੇ - ਅਮਰਜੀਤ ਚੰਦਨ

ਅਪਣੀ ਆਸ ਦਾ ਆਸਰਾ ਹੁੰਦਾ, ਦੂਜੇ ਦੀ ਕੀ ਕਰਨੀ ਆਸ
ਦੂਜੇ ਦਾ ਦੁੱਖ ਦੂਣਾ ਹੁੰਦਾ, ਅਪਣਾ ਦੁੱਖ ਤਾਂ ਆਪਣੇ ਪਾਸ.

ਦੂਰ ਦੁਮੇਲਾਂ ਢੋਲਕ ਵੱਜਦਾ, ਖਿੱਚਿਆ ਅਪਣੇ ਵਲ ਨੂੰ ਸਾਜ਼
ਨੇੜੇ ਜਾ ਕੇ ਜਦ ਸੁਣਿਆ ਤਾਂ, ਉਹ ਤਾਂ ਨਿਕਲੀ ਦਿਲ ਦੀ ਵਾਜ.

ਸੋਚ ਕੇ ਦੇਖੋ, ਹਿਜਰ ਹੀ ਰੱਬ ਹੈ, ਹਿਜਰ ਹੈ ਆਦਿ-ਜੁਗਾਦਿ
ਹਉਕੇ ਵਾਂਙੂ ਮੁੱਕਦਾ ਬੰਦਾ, ਲੈ ਕੇ ਦਿਲ ਵਿਚ ਯਾਦ.

ਸੂਰਜ ਦਾ ਦੀਵਾ ਬਲੇ, ਹੱਥ ਵਿਚ ਗਗਨੁ ਦਾ ਥਾਲ
ਨਾਨਕ ਸ਼ਾਇਰ ਏਵ ਕਰਤ ਹੈ, ਆਰਤੀ ਸ੍ਰੀ ਅਕਾਲ.

..................................................ਅਮਰਜੀਤ ਚੰਦਨ

No comments:

Post a Comment