Popular posts on all time redership basis

Monday, 9 April 2012

ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲੀ - ਫ਼ੈਜ਼ ਅਹਿਮਦ ਫ਼ੈਜ਼

ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲੀ
ਤੇਰੇ ਕੌਲ ਤੇ ਅਸਾਂ ਵਿਸਾਹ ਕਰਕੇ
ਕੌੜਾ ਘੁੱਟ ਕੀਤੀ ਮਿੱਠੜੇ ਯਾਰ ਮੇਰੇ
ਮਿਠੜੇ ਯਾਰ ਮੇਰੇ ਜਾਨੀ ਯਾਰ ਮੇਰੇ
ਮੇਰੇ ਤੇਰੇ ਕੌਲ ਤੇ ਅਸਾਂ ਵਿਸਾਹ ਕਰਕੇ
ਝਾਂਜਰਾਂ ਵਾਂਗ, ਜ਼ੰਜੀਰਾਂ ਛਣਕਾਈਆਂ ਨੇ
ਕਦੀ ਪੈਰੀਂ ਬੇੜੀਆਂ ਚਾਈਆਂ ਨੇ
ਕਦੀ ਕੰਨੀਂ ਮੁੰਦਰਾਂ ਪਾਈਆਂ ਨੇ
ਤੇਰੀ ਤਾਂਘ ’ਚ ਪੱਟ ਦਾ ਮਾਸ ਦੇ ਕੇ
ਅਸੀਂ ਕਾਗ ਸੱਦੇ ਤੇ ਸੁਨੇਹੇ ਘੱਲੇ
ਰਾਤ ਮੁੱਕਦੀ ਏ, ਯਾਰ ਆਂਵਦਾ ਏ
ਅਸੀਂ ਤੱਕਦੇ ਰਹੇ ਹਜ਼ਾਰ ਵੱਲੇ
ਕੋਈ ਆਇਆ ਨਾ ਬਿਨਾ ਖ਼ੁਨਾਮੀਆਂ ਦੇ
ਕੋਈ ਪੁੱਜਾ ਨਾ ਸਿਵਾ ਉਲਾਹਮਿਆਂ ਦੇ
ਅਜ ਲਾਹ ਉਲਾਹਮੜੇ ਯਾਰ ਮੇਰੇ
ਅਜ ਆ ਵਿਹੜੇ ਵਿਛੜੇ ਯਾਰ ਮੇਰੇ
ਮਿੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ
ਫ਼ਜ਼ਰ ਹੋਵੇ ਤਾਂ ਆਖੀਏ ਬਿਸਮਿੱਲਾਹ
ਅੱਜ ਦੌਲਤਾਂ ਸਾਡੇ ਘਰ ਆਈਆਂ ਨੇ
ਜਿਦ੍ਹੇ ਕੌਲ ਤੇ ਅਸਾਂ ਵਿਸਾਹ ਕੀਤਾ
ਉਹਨੇ ਓੜਕ ਤੋੜ ਨਿਭਾਈਆਂ ਨੇ

....................ਫ਼ੈਜ਼ ਅਹਿਮਦ ਫ਼ੈਜ਼

No comments:

Post a Comment