Popular posts on all time redership basis

Saturday, 7 April 2012

ਪੁਰਾਣੀਆਂ ਵਸਤਾਂ ਦੀ ਦੁਕਾਨ-ਤੇਰਾਯਾਮਾ ਸ਼ੂਜ਼ੀ(ਜਪਾਨੀ ਕਵਿਤਾ, ਅਨੁਵਾਦਕ: ਪਰਮਿੰਦਰ ਸੋਢੀ)

(ਪੁਰਾਣੀਆਂ ਵਸਤਾਂ ਦੇ ਬੁੱਢੇ ਦੁਕਾਨਦਾਰ ਲਈ ਇਕ ਕਵਿਤਾ-
ਜੋ ਹਰ ਚੀਜ਼ ’ਤੇ ਕੀਮਤ ਲਿਖ ਕੇ ਟੰਗ ਦਿੰਦਾ ਹੈ)

ਮੈਂ ਪੁੱਛਦਾ ਹਾਂ
ਗਧਾ ਜਾਂ ਪਿਆਨੋ
ਦੋਹਾਂ ’ਚੋਂ ਕਿਹੜਾ ਮਹਿੰਗਾ ਹੈ ?

ਬੁੱਢਾ ਆਦਮੀ ਬੋਲਿਆ,
ਪਿਆਨੋ!

ਮੈਂ ਹੈਰਾਨ ਹੁੰਦਾ ਹਾਂ
ਪਿਆਨੋ ਜਾਂ ਨਜ਼ਮਾਂ ਦੀ ਕਿਤਾਬ
ਦੋਹਾਂ ’ਚੋਂ ਕਿਹੜੀ ਚੀਜ਼ ਮਹਿੰਗੀ ਹੈ?

ਇਹ ਤਾਂ ਖੂਬੀ ’ਤੇ ਨਿਰਭਰ ਹੈ, ਪਰ
ਅਕਸਰ ਨਜ਼ਮਾਂ ਦੀ ਕਿਤਾਬ ਮਹਿੰਗੀ ਹੁੰਦੀ ਹੈ

ਮੈਂ ਫੇਰ ਹੈਰਾਨ ਹੁੰਦਾ ਹਾਂ
ਨਜ਼ਮਾਂ ਦੀ ਕਿਤਾਬ ਜਾਂ ਬਹਾਰ ਦੀ ਰੁੱਤ
ਦੋਹਾਂ ’ਚੋਂ ਕਿਹੜੀ ਚੀਜ਼ ਮਹਿੰਗੀ ਹੈ ?

ਬਿਨਾਂ ਸ਼ੱਕ ਬਹਾਰ ਦੀ ਰੁੱਤ
ਰੁੱਤਾਂ ਦੇ ਗੁਣ ਸਭ ਤੋਂ ਵਧੀਆ ਹੁੰਦੇ ਨੇ

ਮੈਂ ਫੇਰ ਹੈਰਾਨ ਹੋਇਆ
ਬਹਾਰ ਦੀ ਰੁੱਤ ਜਾਂ ਮੁਹੱਬਤ
ਦੋਹਾਂ ’ਚੋਂ ਕਿਹੜੀ ਚੀਜ਼ ਮਹਿੰਗੀ ਹੁੰਦੀ ਹੈ ?

ਸ਼ਇਦ ਮੁਹੱਬਤ
ਇਹ ਕਦੇ ਵਿਰਲੀ ਹੀ ਵਿਕਾਊ ਹੁੰਦੀ ਹੈ

ਆਖ਼ਰ ਬੇਹੱਦ ਉਤਸੁਕ ਹੋ ਕੇ
ਮੈਂ ਪੁੱਛਦਾ ਹਾਂ
ਪਿਆਰ ਜਾਂ ਹੰਝੂ
ਦੋਹਾਂ ’ਚੋਂ ਕਿਹੜੀ ਚੀਜ਼ ਮਹਿੰਗੀ ਹੁੰਦੀ ਹੈ ? - ਤੇਰਾਯਾਮਾ ਸ਼ੂਜ਼ੀ (ਅਨੁਵਾਦਕ : ਪਰਮਿੰਦਰ ਸੋਢੀ)


ਜਪਾਨ ਵਿਚ ਰਹਿ ਰਹੇ, ਪੰਜਾਬੀ ਕਵੀ ਤੇ ਚਿੰਤਕ ਪਰਮਿੰਦਰ ਸੋਢੀ ਦੀ ਕਿਤਾਬ ’ਆਜੋਕੀ ਜਪਾਨੀ ਕਵਿਤਾ' ਵਿਚੋਂ ਧੰਨਵਾਦ ਸਹਿਤ)

No comments:

Post a Comment