Popular posts on all time redership basis

Wednesday, 29 February 2012

ਨ੍ਹੇਰੀਆਂ ਤੇ ਬਾਰਸ਼ਾਂ ਦਾ ਝੰਬਿਆ - ਤ੍ਰਿਲੋਕ ਸਿੰਘ ਆਨੰਦ

ਨ੍ਹੇਰੀਆਂ ਤੇ ਬਾਰਸ਼ਾਂ ਦਾ ਝੰਬਿਆ
ਰੁੱਖ ਲਗਦਾ ਹੈ ਮਿਰੇ ਬਾਪੂ ਜਿਹਾ

ਜ਼ਿੰਦਗੀ ਕੈਸਾ ਮੁਸਲਸਲ ਦਰਦ ਹੈ
ਆਪਣੀ ਮਾਂ ਦੇ ਚਿਹਰੇ ਤੋਂ ਹੈ ਦੇਖਿਆ

ਭੈਣ ਮੇਰੀ ਸੱਚ ਤੋਂ ਡਰਦੀ ਹੈ ਹੁਣ
ਉਸ ਦਾ ਸੁਪਨਾ ਬੇਵਫ਼ਾਈ ਕਰ ਗਿਆ

ਵੀਰ ਮੇਰਾ ਸਾਲ ਸੋਲ੍ਹਾਂ ਗਾਲ ਕੇ
ਇਲਮ ਤੋਂ ਖ਼ਾਲੀ ਦਾ ਖ਼ਾਲੀ ਹੀ ਰਿਹਾ

ਮੇਰੀ ਪਤਨੀ ਅਕਸਰ ਏਦਾਂ ਸੋਚਦੀ
ਜ਼ਿੰਦਗੀ ਹੈ ਜਾਂ ਸਫ਼ਰ ਜਾਂ ਫ਼ਾਸਿਲਾ

ਭੁਲ ਗਿਆ ਪਹਿਚਾਣ ਓਸੇ ਸ਼ਖਸ ਦੀ
ਮੇਰੀ ਥਾਵੇਂ ਅੱਜ ਤੱਕ ਜੋ ਜੀਵਿਆ

ਸੋਚਿਆ ਕਿ ਕਿੰਨੀ ਕੌੜੀ ਹੈ ਹਯਾਤ
ਇਕ ਬਾਲ ਸੀ ਹਸਦਾ ਪਿਆ ਵੇਖਿਆ

.....................................................- ਤ੍ਰਿਲੋਕ ਸਿੰਘ ਆਨੰਦ

{ਮੁਸਲਸਲ : ਲਗਾਤਾਰ; ਹਯਾਤ : ਜ਼ਿੰਦਗੀ, ਜੀਵਨ}

No comments:

Post a Comment