Popular posts on all time redership basis

Wednesday, 8 February 2012

ਬੀਜ - ਤੇਰਾਯਾਮਾ ਸ਼ੂਜੀ ( ਜਪਾਨੀ ਕਵਿਤਾ, ਅਨੁਵਾਦਕ : ਪਰਮਿੰਦਰ ਸੋਢੀ )

ਕੀ ਤੁਸੀਂ
ਇਸ ਉਜਾੜ ਧਰਤੀ ’ਤੇ
ਇਕ ਬੀਜ
ਬੀਜਣ ਦੇ ਸਮਰੱਥ ਹੋ ?

ਕੀ ਤੁਸੀਂ
ਕਿਸੇ ਫੁੱਲ ਰਹਿਤ
ਕਸਬੇ ਦੇ ਕਿਨਾਰੇ
ਇਕ ਬੀਜ
ਬੀਜਣ ਦੇ ਸਮਰੱਥ ਹੋ ?

ਕੀ ਤੁਸੀਂ
ਵਹਿੰਦੇ ਪਾਣੀਆਂ ’ਚ
ਇਕ ਬੀਜ
ਬੀਜਣ ਦੇ ਸਮਰੱਥ ਹੋ ?

ਮਿਸਾਲ ਵਜੋਂ ਜੇ
ਕੁਲ ਦੁਨੀਆਂ ਦਾ ਅੰਤਿਮ ਦਿਨ ਹੋਵੇ
ਤਾਂ ਕੀ ਤੁਸੀਂ
ਇਕ ਬੀਜ
ਬੀਜਣ ਦੇ ਸਮਰੱਥ ਹੋ ?

ਪਿਆਰੇ !
ਇਹ ਬੀਜ ਪਿਆਰ ਹੈ.

ਜਪਾਨ ਵਿਚ ਰਹਿ ਰਹੇ, ਪੰਜਾਬੀ ਕਵੀ ਤੇ ਚਿੰਤਕ ਪਰਮਿੰਦਰ ਸੋਢੀ ਦੀ ਕਿਤਾਬ ’ਆਜੋਕੀ ਜਪਾਨੀ ਕਵਿਤਾ' ਵਿਚੋਂ ਧੰਨਵਾਦ ਸਹਿਤ)

No comments:

Post a Comment