Popular posts on all time redership basis

Sunday, 18 December 2011

ਗ਼ਜ਼ਲ - ਜਗਤਾਰ

ਰਾਤ ਲਗਦੇ ਸੀ ਗੁਲਾਬਾਂ ਦੀ ਤਰ੍ਹਾਂ ਜਗਦੇ ਚਰਾਗ਼
ਚੜ੍ਹ ਪਿਆ ਸੂਰਜ ਤਾਂ ਪਤਝੜ ਦੀ ਉਦਾਸੀ ਹੋ ਗਏ

ਨਾ ਕੋਈ ਪੁੰਨਿਆਂ, ਨਾ ਮੱਸਿਆ, ਨਾ ਰਹੀ ਸੰਗਰਾਦ ਯਾਦ
ਭੁਲ ਗਏ ਵਿਰਸਾ ਜਦੋਂ ਦੇ ਸ਼ਹਿਰ ਵਾਸੀ ਹੋ ਗਏ

ਰਹਿ ਗਿਆ ਵਿਰਲਾ ਹੀ ਹੁਣ ਖ਼ੁੱਦਾਰ ਤੇ ਚੰਗਾ ਕਵੀ
ਕੁਝ ਸਵਾਲੀ, ਬਾਂਝ ਕੁਝ, ਕੁਝ ਸਵਰਗਵਾਸੀ ਹੋ ਗਏ

................................... - ਜਗਤਾਰ

No comments:

Post a Comment