Popular posts on all time redership basis

Friday, 14 October 2011

ਕਲਾਮ - ਸਾਈਂ ਸ਼ਾਹ ਹੁਸੈਨ

ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ
ਮਾਸ ਝੜੇ ਝੜ ਪਿੰਜਰ ਹੋਇਆ
ਕਣ-ਕਣ ਹੋਈਆਂ ਹੱਡੀਆਂ
ਇਸ਼ਕ ਛੁਪਾਇਆਂ ਛੁਪਦਾ ਨਾਹੀਂ
ਬਿਰਹੋਂ ਤੜਾਵਾਂ ਗੱਡੀਆਂ
ਰਾਂਝਾ ਜੋਗੀ ਮੈਂ ਜੁਗਿਆਣੀ
ਕਮਲੀ ਕਰ-ਕਰ ਸੱਦੀਆਂ
ਕਹੈ ਹੁਸੈਨ ਫ਼ਕੀਰ ਨਿਮਾਣਾ
ਦਾਮਨ ਤੇਰੇ ਲੱਗੀਆਂ

...........................................…………………………………………ਸ਼ਾਹ ਹੁਸੈਨ

No comments:

Post a Comment