ਮੁਸਾਫ਼ਿਰ ਹਾਂ
ਨਗਰੀ ਤੇਰੀ
ਪਲ ਦੋ ਪਲ ਹਾਂ
ਨਾਲ ਮੇਰੇ ਨਾ
ਏਡੀ ਪੀਡੀ
ਪ੍ਰੀਤ ਪਾ
ਪਰਛਾਵਾਂ ਹਾਂ
ਸ਼ਾਮ ਤੀਕ ਹਾਂ
ਧੁੱਪ ਸੰਗ ਹੀ
ਢਲ ਜਾਵਾਂਗਾ
ਨਾਲ ਮੇਰੇ ਨਾ
ਏਨਾ ਆਪਣਾ
ਹਿਤ ਵਧਾ
ਖ਼ਾਬ ਹਾਂ
ਘੜੀ ਪਲ ਹਾਂ
ਨੀਂਦ ਸੰਗ ਹੀ
ਟੁੱਟ ਜਾਵਾਂਗਾ
ਨਾਲ ਮੇਰੇ ਨਾ
ਏਨਾ ਆਪਣਾ
ਦਿਲ ਲਗਾ
ਅਸਥਿਰ ਹਾਂ
ਕੁਝ ਚਿਰ ਹਾਂ
ਰੇਤੇ ਵਾਂਗੂ
ਮੁੱਠੀ ਵਿਚੋਂ
ਕਿਰ ਜਾਵਾਂਗਾ
ਮੇਰੇ ਵਿਚ
ਨਾ ਏਨਾ ਡੂੰਘਾ
ਵਿਸ਼ਵਾਸ਼ ਜਤਾ
.................. - ਜਗਮੋਹਨ ਸਿੰਘ
No comments:
Post a Comment