ਸਿਆਣੇ ਕਹਿੰਦੇ ਨੇ
ਬੰਦੇ ’ਚ ਟਿਕਾਅ ਚਾਹੀਦੈ
ਗਹਿਰਾਅ ਚਾਹੀਦੈ
ਪਰ ਮੇਰਾ ਮਨ ਤਾਂ
ਨਿਰੰਤਰ ਗਤੀਸ਼ੀਲ ਰਹਿੰਦੈ
ਕਹਿਣੇ ’ਚ ਹੀ ਨਹੀਂ ਆਉਂਦਾ
ਆਵਾਰਾ ਭਾਉਂਦੈ,
ਪਤਾ ਨੀਂ ਕਿਧਰ ਕਿਧਰ ਭਟਕਦੈ
ਆਕਾਸ਼ ਪਤਾਲ ਗਾਹੁੰਦੈ.
ਕੋਸ਼ਿਸ਼ ਕਰਕੇ
ਮਨ ਨੂੰ ਦਬਾਅ ਵੀ ਲੈਂਦਾਂ
ਵਿਰਲਾਅ ਵੀ ਲੈਂਦਾਂ
ਸਮਝਾਅ ਵੀ ਲੈਂਦਾਂ
ਇਕਾਗਰ-ਚਿਤ ਹੋ ਵੀ ਜਾਂਦਾਂ,
ਕੁਝ ਛਿਣਾਂ ਬਾਅਦ ਹੀ
ਮਨ ਦਾ ਅਥਰਾ ਘੋੜਾ
ਫਿਰ ਸਰਪਟ ਦੌੜਨਾ ਸ਼ੁਰੂ ਕਰ ਦਿੰਦੈ
ਤੇ ਮੈਂ ਸਿਆਣਿਆਂ ਦੇ ਪੈਮਾਨੇ ’ਤੇ
ਖਰਾ ਨਹੀਂ ਉਤਰਦਾ
.................................. - ਜਗਮੋਹਨ ਸਿੰਘ
No comments:
Post a Comment