ਇਕ ਸ਼ਖ਼ਸ ਝਨਾਉਂ ਪਾਰ ਵੇ
ਮੇਰੇ ਦਿਲ ਦੀ ਰਖਦਾ ਸਾਰ ਵੇ
ਮੈਂ ਹਰ ਪਲ ਲੋਚਾਂ ਉਹਦੀ ਖੈਰ ਵੇ
ਸਾਡਾ ਜ਼ਮਾਨੇ ਭਰ ਨਾਲ ਵੈਰ ਵੇ
ਇਕ ਸ਼ਖ਼ਸ ਦਿਲਾਂ ਦਾ ਮੀਤ ਵੇ
ਸਾਡੀ ਅਜ਼ਲੋਂ ਪੁਰਾਣੀ ਪ੍ਰੀਤ ਵੇ
ਮੈਂ ਤੇ ਉਹ ਨਹੀਂ ਦੋ ਵੇ
ਉਹ ਹੀ ਮੈਂ ਤੇ ਮੈਂ ਹੀ ਉਹ ਵੇ
ਇਕ ਸ਼ਖ਼ਸ ਦੁੱਖਾਂ ਦੀ ਦੁਆ ਵੇ
ਸਾਨੂੰ ਅੱਲ੍ਹਾ ਦਿੱਤੈ ਮਿਲਾ ਵੇ
ਉਹ ਚੁੱਪ ਹੋਵੇ ਮੈਂ ਮਰ ਵੈਂਦੀਆਂ
ਉਹ ਬੋਲੇ ਤਾਂ ਜੀ ਪੈਂਦੀਆਂ
ਇਕ ਸ਼ਖ਼ਸ ਮੇਰਾ ਈਮਾਨ ਵੇ
ਮੇਰੀ ਅਜ਼ਮਤ ਮੇਰੀ ਜਾਨ ਵੇ
ਉਹਦੀ ਕੁੱਲੀ ਹੀ ਮੇਰਾ ਤਾਕ ਵੇ
ਮੈਨੂੰ ਮਹਿਲਾਂ ਦੀ ਨਾ ਝਾਕ ਵੇ
........................................- ਜਗਮੋਹਨ ਸਿੰਘ
No comments:
Post a Comment