ਇਕ ਦਿਨ ਤੈਨੂੰ ਸੁਪਨਾ ਥੀਸਣ,
ਗਲੀਆਂ ਬਾਬਲ ਵਾਲੀਆਂ
ਉੱਡ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ
ਜਿਤ ਤਨ ਲੱਗੀ ਸੋਈ ਤਨ ਜਾਣੇ,
ਹੋਰ ਗੱਲਾਂ ਕਰਨ ਸੁਖਾਲੀਆਂ
ਬਹੁ ਵੇ ਕਾਜੀ ਦਿਲ ਨਹੀਓਂ ਰਾਜੀ,
ਗੱਲਾਂ ਹੋਈਆਂ ਤਾਂ ਹੋਵਣ ਵਾਲੀਆਂ
ਸੇਈ ਰਾਤੀਂ ਲੇਖੇ ਪਉਸਣ,
ਜੋ ਨਾਲ ਸਾਹਿਬ ਦੇ ਜਾਲੀਆਂ
ਨਾਉਂ ਹੁਸੈਨ ਤੇ ਜਾਤ ਜੁਲਾਹਾ,
ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆ
.....................................- ਸ਼ਾਹ ਹੁਸੈਨ
No comments:
Post a Comment