Popular posts on all time redership basis

Showing posts with label Waris Shah. Show all posts
Showing posts with label Waris Shah. Show all posts

Sunday, 15 April 2012

ਹੀਰ - ਵਾਰਸ ਸ਼ਾਹ

ਹੀਰ ਆਖਦੀ ਜੋਗੀਆ ਝੂਠ ਬੋਲੇਂ, ਕੌਣ ਰੁਠੜੇ ਯਾਰ ਮਨਾਂਵਦਾ ਈ.
ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ.
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਓ ਦਾ ਰੋਗ ਗੁਆਂਵਦਾ ਈ.
ਭਲਾ ਦਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰਬ ਸੱਚਾ ਘਰੀਂ ਲਿਆਂਵਦਾ ਈ.
ਇਕ ਬਾਜ਼ ਤੋਂ ਕਾਂਗ ਨੇ ਕੂੰਜ ਖੋਈ, ਵੇਖਾਂ ਚੁਪ ਹੈ ਕਿ ਕੁਰਲਾਂਵਦਾ ਈ.
ਦੁੱਖਾਂ ਵਾਲਿਆਂ ਨੂੰ ਗੱਲਾਂ ਸੁਖਦੀਆਂ ਨੇ, ਐਵੇਂ ਜੀਉੜਾ ਲੋਕ ਵਲਾਂਵਦਾ ਈ.
ਸਾਡਾ ਜੀਓ ਜਾਮਾ ਜਿਹੜਾ ਆਣ ਮੇਲੇ, ਸਿਰ ਸਦਕਾ ਓਸਦੇ ਨਾਮ ਦਾ ਈ.
ਭਲਾ ਮੋਏ ਤੇ ਵਿਛੜੇ ਕੌਣ ਮੇਲੇ ? ਐਵੇਂ ਜੀਉੜਾ ਲੋਕ ਵਲਾਂਵਦਾ ਈ.
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕੌਣ ਬੁਝਾਂਵਦਾ ਈ.
ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਸ ਸ਼ਾਹ ਜੋ ਸੁਣਾ ਮੈਂ ਆਂਵਦਾ ਈ. - ਵਾਰਸ ਸ਼ਾਹ

[ਰੁਠੜੇ - ਰੁੱਸੇ ਹੋਏ; ਜੀਓ - ਮਨ, ਚਿੱਤ; ਚਿਰੀਂ ਵਿਛੁੰਨਿਆਂ ਨੂੰ - ਦੇਰ ਤੋਂ ਵਿਛੜਿਆਂ ਨੂੰ;
ਜੀਉੜਾ - ਮਨ, ਵਲਾਂਵਦਾ - ਢਾਰਸ / ਹੌਂਸਲਾ ਦੇਂਦਾ, ਆਂਵਦਾ - ਆਉਂਦਾ]

Sunday, 8 April 2012

ਹੀਰ - ਵਾਰਸ ਸ਼ਾਹ

ਕਾਰ-ਸਾਜ਼ ਹੈ ਰੱਬ ਤੇ ਫੇਰ ਦੌਲਤ
ਸਭ ਮਿਹਨਤਾਂ ਪੇਟ ਦੇ ਕਾਰਨੇ ਨੀ.
ਨੇਕ ਮਰਦ ਤੇ ਨੇਕ ਭੀ ਹੋਏ ਔਰਤ,
ਇਹਨਾਂ ਦੋਹਾਂ ਨੇ ਕੰਮ ਸੰਵਾਰਨੇ ਨੀ.
ਪੇਟ ਵਾਸਤੇ ਸਭ ਖ਼ਰਾਬੀਆਂ ਨੇ,
ਪੇਟ ਵਾਸਤੇ ਖ਼ੂਨ ਗੁਜ਼ਾਰਨੇ ਨੀ.
ਪੇਟ ਵਾਸਤੇ ਫਿਰਨ ਅਮੀਰ ਦਰ ਦਰ,
ਸੱਯਦ-ਜ਼ਾਦਿਆਂ ਨੇ ਗਧੇ ਚਾਰਨੇ ਨੀ.
ਪੇਟ ਵਾਸਤੇ ਹੂਰਾਂ ਤੇ ਪੀਰਜ਼ਾਦਾਂ,
ਜਾਣ ਜਿੰਨ ਤੇ ਭੂਤ ਦੇ ਵਾਰਨੇ ਨੀ.
ਪੇਟ ਵਾਸਤੇ ਰਾਤ ਨੂੰ ਛੋੜ ਘਰਾਂ,
ਹੋਇ ਪਾਹਰੂ ਹੋਕਰੇ ਮਾਰਨੇ ਨੀ.

............................- ਵਾਰਸ ਸ਼ਾਹ