ਹਵਾ ਬੇਵਫ਼ਾਈ ਦੀ ਵਗਦੀ ਰਹੀ ।
ਮੁਹੱਬਤ ਦੀ ਪਰ ਜੋਤ ਜਗਦੀ ਰਹੀ ।
ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ ।
ਮਿਰੀ ਮੌਜ ਤੇ ਮੌਜ ਲਗਦੀ ਰਹੀ ।
ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ,
ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ ।
ਤੂੰ ਹੁੰਦਾ ਗਿਆ ਹੋਰ ਨੇੜ੍ਹੇ ਮਿਰੇ,
ਦਵੈਤੀ ਨੂੰ ਅਗ ਹੋਰ ਲਗਦੀ ਰਹੀ ।
ਅਸੀਂ ਉਹਦੇ ਗੁੱਸੇ ਤੇ ਵੀ ਖੁਸ਼ ਰਹੇ ।
ਅਦਾ ਇਹ ਵੀ ਜ਼ਾਲਮ ਦੀ ਠਗਦੀ ਰਹੀ ।
ਕਿਸੇ ਤੋਂ ਵੀ ਖੁੱਲ੍ਹਾ ਨ ਉਲਫ਼ ਦਾ ਭੇਤ,
ਇਹ ਅਗ ਅੰਦਰ-ਅੰਦਰ ਸੁਲਗਦੀ ਰਹੀ ।
ਰਹੀ ਬੀਬੀਆਂ ਨੂੰ ਨਾ ਚੁੰਨੀ ਦੀ ਲਾਜ,
ਨ ਮਰਦਾਂ ਨੂੰ ਹੁਣ ਸ਼ਰਮ ਪਗ ਦੀ ਰਹੀ ।
ਜਿਨੂੰ ਦੁਸ਼ਮਣੀ ਸੀ ਮਿਰੀ ਜਾਨ ਨਾਲ,
ਉਸੇ ਤੇ ਮੇਰੀ ਜਾਨ ਤਗਦੀ ਰਹੀ ।
ਦਵੈਤੀ ਤੇ ਉਹ ਮੇਹਰ ਕਰਦੇ ਰਹੇ
ਮਿਰੇ ਚੋਟ ਤੇ ਚੋਟ ਲਗਦੀ ਰਹੀ ।
ਕਿਸੇ ਵੀ ਨਿਭਾਈ ਨ ਉਲਫ਼ਤ ਦੀ ਰੀਤ
ਹਮੇਸ਼ਾ ਇਹੋ ਰੀਤ ਜਗ ਦੀ ਰਹੀ ।
ਜਦੋਂ ਆ ਗਈ ਦਿਲ ਚ ‘ਹਮਦਰਦ’ ਮੈਲ,
ਚਮਕ ਫਿਰ ਨਾ ਕੁਝ ਦਿਲ ਦੇ ਨਗ ਦੀ ਰਹੀ ।
............................................................... - ਸਾਧੂ ਸਿੰਘ ਹਮਦਰਦ
ਮੁਹੱਬਤ ਦੀ ਪਰ ਜੋਤ ਜਗਦੀ ਰਹੀ ।
ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ ।
ਮਿਰੀ ਮੌਜ ਤੇ ਮੌਜ ਲਗਦੀ ਰਹੀ ।
ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ,
ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ ।
ਤੂੰ ਹੁੰਦਾ ਗਿਆ ਹੋਰ ਨੇੜ੍ਹੇ ਮਿਰੇ,
ਦਵੈਤੀ ਨੂੰ ਅਗ ਹੋਰ ਲਗਦੀ ਰਹੀ ।
ਅਸੀਂ ਉਹਦੇ ਗੁੱਸੇ ਤੇ ਵੀ ਖੁਸ਼ ਰਹੇ ।
ਅਦਾ ਇਹ ਵੀ ਜ਼ਾਲਮ ਦੀ ਠਗਦੀ ਰਹੀ ।
ਕਿਸੇ ਤੋਂ ਵੀ ਖੁੱਲ੍ਹਾ ਨ ਉਲਫ਼ ਦਾ ਭੇਤ,
ਇਹ ਅਗ ਅੰਦਰ-ਅੰਦਰ ਸੁਲਗਦੀ ਰਹੀ ।
ਰਹੀ ਬੀਬੀਆਂ ਨੂੰ ਨਾ ਚੁੰਨੀ ਦੀ ਲਾਜ,
ਨ ਮਰਦਾਂ ਨੂੰ ਹੁਣ ਸ਼ਰਮ ਪਗ ਦੀ ਰਹੀ ।
ਜਿਨੂੰ ਦੁਸ਼ਮਣੀ ਸੀ ਮਿਰੀ ਜਾਨ ਨਾਲ,
ਉਸੇ ਤੇ ਮੇਰੀ ਜਾਨ ਤਗਦੀ ਰਹੀ ।
ਦਵੈਤੀ ਤੇ ਉਹ ਮੇਹਰ ਕਰਦੇ ਰਹੇ
ਮਿਰੇ ਚੋਟ ਤੇ ਚੋਟ ਲਗਦੀ ਰਹੀ ।
ਕਿਸੇ ਵੀ ਨਿਭਾਈ ਨ ਉਲਫ਼ਤ ਦੀ ਰੀਤ
ਹਮੇਸ਼ਾ ਇਹੋ ਰੀਤ ਜਗ ਦੀ ਰਹੀ ।
ਜਦੋਂ ਆ ਗਈ ਦਿਲ ਚ ‘ਹਮਦਰਦ’ ਮੈਲ,
ਚਮਕ ਫਿਰ ਨਾ ਕੁਝ ਦਿਲ ਦੇ ਨਗ ਦੀ ਰਹੀ ।
............................................................... - ਸਾਧੂ ਸਿੰਘ ਹਮਦਰਦ