Popular posts on all time redership basis

Showing posts with label Sabir Ali Sabir. Show all posts
Showing posts with label Sabir Ali Sabir. Show all posts

Monday, 8 April 2013

?

ਖੂਹ ਵਿਚ,
ਕੰਧ ਨਾਲ,
ਉੱਗੇ,
ਬੋਹੜ ਦੇ ਬੂਟੇ ਨੂੰ,
ਬੰਦਾ ਪੁਛੇ,
ਤੇ,
ਕੀ ਪੁੱਛੇ....?
............................. - ਸਾਬਰ ਅਲੀ ਸਾਬਰ (Sabir Ali Sabir)

Sabir Ali Sabir
?
khuh vich,
kandh nal,
uggy,
bohrr dy buty nu,
banda puchhy,
ty,
kih puchhy...?

Wednesday, 12 October 2011

ਨਜ਼ਮ - ਸਾਬਿਰ ਅਲੀ ਸਾਬਿਰ

ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ.
ਮੇਰੇ ਦਿਲ ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਹੀਂ ਨਾ.
ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ.
ਮੰਨਿਆਂ ਬੰਦੇ ਇੱਕੋ ਜਿਹੇ ਨਹੀਂ
ਪਰ ਤੇਰੇ ਗਲ ਟੱਲ ਤੇ ਨਹੀਂ ਨਾ.
ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ.
ਤੇ ਦੁਨੀਆਂ ਮੈਥੋਂ ਬਾਗ਼ੀ "ਸਾਬਰ"
ਤੂੰ ਦੁਨੀਆਂ ਦੇ ਵੱਲ ਤੇ ਨਹੀਂ ਨਾ

................................. - ਸਾਬਿਰ ਅਲੀ ਸਾਬਿਰ