Popular posts on all time redership basis

Showing posts with label Qadir Yar. Show all posts
Showing posts with label Qadir Yar. Show all posts

Friday, 6 July 2012

ਸੀਹਰਫ਼ੀਆਂ (ਹਰੀ ਸਿੰਘ ਨਲਵਾ) - ਕਾਦਰ ਯਾਰ

ਸੀਹਰਫ਼ੀ ਅੱਵਲ

ਅਲਫ਼ - ਓਸ ਜਿਹਾ, ਨਹੀਂ ਹੋਰ ਕੋਈ
ਯਾਰੋ ਓਸ ਦਾ ਕਰਨਾ, ਧਿਆਨ ਚੰਗਾ
ਜੀਂਦੇ ਜੀ ਜ਼ਬਾਨ ਥੀਂ ਓਹੋ ਨਿਕਲੇ
ਧਿਆਨ ਓਸ ਦੇ ਵਿਚ ਮਰ ਜਾਣ ਚੰਗਾ
ਤੇ ਚੋਰੀ ਕੋਲੋਂ ਚੰਗਾ ਮੰਗ ਖਾਣਾ
ਯਾਰੋ ਮੰਗਣੇ ਤੋਂ ਮੌਹਰਾ ਖਾਣ ਚੰਗਾ
ਕਾਦਰ ਯਾਰ ਚੰਗੀ, ਗੱਲਾਂ ਚੰਗੀਆਂ ਚੋਂ
ਐਪਰ ਸਭ ਤੋਂ ਓਸ ਦਾ ਗਿਆਨ ਚੰਗਾ

............................... - ਕਾਦਰ ਯਾਰ

Wednesday, 20 June 2012

ਸੀ-ਹਰਫ਼ੀਆਂ (ਹਰੀ ਸਿੰਘ ਨਲਵਾ) - ਕਾਦਰ ਯਾਰ

ਡਾਲ - ਡੰਗਣੋਂ ਸੱਪ ਨਹੀਂ ਮੂਲ ਜਾਂਦਾ
ਭਾਵੇਂ ਲੱਪ ਵਿਚ ਦੁਧ ਪਿਲਾ ਮੀਆਂ
ਬੁਰਾ ਬਾਜ਼ ਬੁਰਾਈ ਥੀਂ ਨਾ ਆਵੇ
ਲੱਖ ਭਲਾ ਇਸ ਨਾਲ ਕਮਾ ਮੀਆਂ
ਪੂਛਲ ਕੁੱਤੇ ਦੀ ਹੋਵੇ ਨਾ ਕਦੇ ਸਿੱਧੀ
ਬਾਰਾਂ ਬਰਸ ਵਿਚ ਨੜੀ ਦੇ ਪਾ ਮੀਆਂ
ਕਾਦਰ ਯਾਰ ਪਰ ਨੀਤ ਤੇ ਮਿਲੇ ਬਦਲਾ
ਭਾਵੇਂ ਲਵੇ ਕੋਈ ਅਜ਼ਮਾਂ ਮੀਆਂ.

....................................- ਕਾਦਰ ਯਾਰ

[ਡਾਲ : ਉਰਦੂ ਵਰਣਮਾਲਾ ਦਾ ਅੱਖਰ]

Monday, 5 March 2012

ਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ - ਕਾਦਰ ਯਾਰ (Qadir Yar)

ਅਲਫ਼ ਓਸ ਅੱਲਖ ਨੂੰ ਯਾਦ ਰਖੀਏ
ਜਿਹੜਾ ਕੱਖ ਤੋਂ ਲੱਖ ਬਣਾਂਵਦਾ ਜੀ
ਮੁਰਦੇ ਦਿਲਾਂ ਨੂੰ ਪਲਾਂ ਵਿਚ ਸ਼ੇਰ ਕਰਦਾ
ਜਦੋਂ ਮੇਹਰ ਦੀ ਬੂੰਦ ਵਸਾਂਵਦਾ ਜੀ
ਤਖਤੋਂ ਵਖ਼ਤ ਤੇ ਸਖ਼ਤੀਓਂ ਨੇਕ-ਬਖ਼ਤੀ
ਓਹਦਾ ਅੰਤ ਹਿਸਾਬ ਨਾਂ ਆਂਵਦਾ ਜੀ
ਕਾਦਰ ਯਾਰ ਹੈ ਸੁੱਖ ਵਿਚਾਰ ਦੇ ਵਿਚ
ਜਿਵੇਂ ਆਪ ਹੈ ਨਾਨਕ ਫ਼ਰਮਾਂਵਦਾ ਜੀ

{ਅਲਫ਼ - ਸਭ ਤੋਂ ਪਹਿਲਾਂ, ਅੱਲਖ - ਜੋ ਬਿਆਨ ਦੀਆਂ ਸੀਮਾਵਾਂ ਤੋਂ ਪਰ੍ਹੇ ਹੈ,
ਤਖ਼ਤ - ਰਾਜ, ਵਖ਼ਤ - ਮਾੜਾ ਸਮਾਂ, ਨੇਕ-ਬਖ਼ਤੀ - ਚੰਗਾ ਸਮਾਂ}

...........ਕਾਦਰ ਯਾਰ (ਸੀਹਰਫ਼ੀਆਂ ਹਰੀ ਸਿੰਘ ਨਲਵਾ - ਜੰਗ ਪਸ਼ੌਰ, ਸਿੰਘਾਂ ਤੇ ਪਠਾਣਾਂ ਦੀ)