Popular posts on all time redership basis

Showing posts with label Pritam Dhanjal. Show all posts
Showing posts with label Pritam Dhanjal. Show all posts

Sunday, 12 August 2012

ਗ਼ਜ਼ਲ - ਪ੍ਰੀਤਮ ਧੰਜਲ

ਖ਼ਬਤ ਹੋਈ ਜ਼ਿੰਦਗੀ, ਰੁਜ਼ਗਾਰ ਵਿਚ, ਪਰਿਵਾਰ ਵਿਚ
ਗੁੰਮ ਹੈ ਹਰ ਆਦਮੀ, ਆਪਣੇ ਹੀ ਸੰਸਾਰ ਵਿਚ
ਇਕ ਧਰਤੀ ਇਕ ਮੌਸਮ ਇਕ ਜੜ੍ਹ ਇਕ ਸ਼ਾਖ਼ ਹੈ
ਦੇਖ! ਪਰ ਕਿੰਨਾ ਫ਼ਰਕ ਹੈ, ਫੁੱਲ ਵਿਚ ਤੇ ਖ਼ਾਰ ਵਿਚ
ਸਦੀਆਂ ਹੋਈਆਂ, ਇਸ਼ਕ ਲਈ, ਦੱਬੀ ਕਲੀ ਅਨਾਰ ਦੀ
ਹੁਸਨ ਦੀ ਖ਼ੂਬੀ ਕਿ ਮਹਿਕੇ ਹਾਲੇ ਤੱਕ ਬਾਜ਼ਾਰ ਵਿਚ
ਦੇਖਣ ਨੂੰ ਬਹੁਤ ਫ਼ਰਕ ਲਗਦਾ ਨਹੀਂ, ਪਰ ਇਸ਼ਕ ਲਈ
ਜ਼ਿੰਦਗੀ ਤੇ ਮੌਤ ਦਾ ਹੈ, ਪਾਰ ਤੇ ਉਰਵਾਰ ਵਿਚ
ਕਿਉਂਕਿ ਇਹ ਦੋਵੇਂ ਹੀ ਰਾਹ, ਜਜ਼ਬਾਤ ਦੀ ਸੰਤਾਨ ਹਨ
ਹੈ ਮੁਨਾਸਬ ਹਰ ਕਦਮ ਜੰਗ ਵਿਚ ਤੇ ਪਿਆਰ ਵਿਚ

...............................................................ਪ੍ਰੀਤਮ ਧੰਜਲ