Popular posts on all time redership basis

Showing posts with label Munir Niazi. Show all posts
Showing posts with label Munir Niazi. Show all posts

Wednesday, 13 June 2012

ਮੇਰੀ ਆਦਤ - ਮੁਨੀਰ ਨਿਆਜ਼ੀ

ਥਾਂ ਲੈ ਕੇ ਈ ਵਾਪਸ ਮੁੜਿਆਂ
ਜਿੱਧਰ ਦਾ ਰੁੱਖ ਕੀਤਾ ਮੈਂ
ਜ਼ਹਿਰ ਸੀ ਜਾਂ ਉਹ ਅੰਮ੍ਰਿਤ ਸੀ
ਸਭ ਅੰਤ ਤੇ ਜਾ ਕੇ ਪੀਤਾ ਮੈਂ
ਮੈਨੂੰ ਜਿਹੜੀ ਧੁਨ ਲੱਗ ਜਾਂਦੀ
ਫੇਰ ਨਾ ਓਹਤੋਂ ਹਟਦਾ ਮੈਂ
ਰਾਤਾਂ ਵਿਚ ਵੀ ਸਫਰ ਹੈ ਮੈਨੂੰ
ਦਿਨ ਵੀ ਤੁਰਦਿਆਂ ਕਟਦਾ ਮੈਂ
ਕਦੇ ਨਾ ਰੁਕ ਕੇ ਕੰਡੇ ਕੱਢੇ
ਜ਼ਖ਼ਮ ਕਦੇ ਨਾ ਸੀਤਾ ਮੈਂ
ਕਦੇ ਨਾ ਪਿੱਛੇ ਮੁੜਕੇ ਤਕਿਆ
ਕੂਚ ਜਦੋਂ ਵੀ ਕੀਤਾ ਮੈਂ

................................ਮੁਨੀਰ ਨਿਆਜ਼ੀ (ਅਨੁਵਾਦ : ਤੇਜਿੰਦਰ ਸਿੰਘ)
ਧੰਨਵਾਦ/ Acknowledgement : APNA

Sunday, 22 April 2012

ਰਸਤੇ - ਮੁਨੀਰ ਨਿਆਜ਼ੀ

ਇਹ ਰਸਤੇ
ਇਹ ਲੰਮੇ ਰਸਤੇ
ਕਿਹੜੇ ਪਾਸੇ ਜਾਂਦੇ ਨੇ
ਬਹੁਤ ਪੁਰਾਣੇ ਮਹਿਲਾਂ ਅੰਦਰ
ਵਿਛੜੇ ਯਾਰ ਮਿਲਾਂਦੇ ਨੇ
ਉਚਿਆਂ ਡੂੰਘਿਆਂ ਜੰਗਲਾਂ ਅੰਦਰ
ਸ਼ੇਰਾਂ ਵਾਂਗ ਡਰਾਂਦੇ ਨੇ
ਯਾ ਫਿਰ ਐਵੇਂ
ਘੁਮ ਘੁਮਾ ਕੇ
ਵਾਪਸ ਮੋੜ ਲਿਆਂਦੇ ਨੇ - ਮੁਨੀਰ ਨਿਆਜ਼ੀ
( Acknowledgement : www.apnaorg.com )