Popular posts on all time redership basis

Showing posts with label Avneet Caur. Show all posts
Showing posts with label Avneet Caur. Show all posts

Wednesday, 30 January 2013

ਸ਼ਾਹਕਾਰ - ਅਵਨੀਤ

ਮੈਂ ਉਹਨੂੰ ਕਿਹਾ
ਚਲ ਕੋਈ ਨਜ਼ਮ ਲਿਖੀਏ
ਧਰਤੀ ਤੇ ਅੰਬਰ ਦੇ ਦੁਮੇਲ ਜਿਹੀ
ਫੁੱਲ ਤੇ ਭੰਵਰੇ ਦੇ ਖੇਲ ਜਿਹੀ
ਪਪੀਹੇ ਦੀ ਕੂਕ ਜਿਹੀ
ਬਿਰਹਣ ਦੀ ਹੂਕ ਜਿਹੀ
ਵਸਲਾਂ ਦੀ ਰਾਤ ਜਿਹੀ
ਜਨਮਾਂ ਦੇ ਸਾਥ ਜਿਹੀ
ਪੁੰਨਿਆਂ ਦੇ ਚੰਨ ਜਿਹੀ
ਤਾਰਿਆਂ ਦੀ ਲੋਅ ਜਿਹੀ
ਤੇਰੇ ਮੇਰੇ ਸਾਹਾਂ ਵਿਚੋਂ
ਆਉਂਦੀ ਖੁਸ਼ਬੋਅ ਜਿਹੀ
ਤੇਰੇ ਇਕਰਾਰ ਜਿਹੀ
ਸੱਚੇ ਸੁੱਚੇ ਪਿਆਰ ਜਿਹੀ

ਝੱਟ ਓਸ ਕਮਲੇ ਨੇ
ਕਾਗਜ਼ ਦੀ ਹਿੱਕ ਉੱਤੇ
ਕਲਮ ਝਰੀਟ ਦਿੱਤੀ
ਇੱਕ ਕਰਮ ਕੀਤਾ
ਨਾਮ ਮੇਰਾ ਲਿਖ ਦਿੱਤਾ...
.......................................... - ਅਵਨੀਤ