Popular posts on all time redership basis

Showing posts with label Amardeep Singh Gill. Show all posts
Showing posts with label Amardeep Singh Gill. Show all posts

Friday, 28 December 2012

ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ - ਅਮਰਦੀਪ ਗਿੱਲ

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
''ਗਿੱਲ'' ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !

 ..................................................................- ਅਮਰਦੀਪ ਸਿੰਘ ਗਿੱਲ
{ਤੰਗ-ਦਸਤ*  - ਪੈਸੇ-ਧੇਲੇ ਵਲੋਂ ਔਖਾ}